ਵਾਧੂ ਚਰਬੀ ਨੂੰ ਘੱਟ ਕਰਦਾ ਹੈ ਦਲੀਆ
ਇਹ ਗੱਲ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਦਲੀਏ ਦਾ ਨਾਸ਼ਤਾ ਕਰਨ ਨਾਲ ਭਰ ਘੱਟਦਾ ਹੈ। ਦੱਸ ਦੇਈਏ ਕਿ ਬੀਮਾਰ ਲੋਕਾਂ ਦਾ ਖਾਣਾ ਕਿਹਾ ਜਾਣ ਵਾਲਾ ਦਲੀਆ ਸਿਹਤਮੰਦ ਲੋਕਾਂ ਨੂੰ ਵੀ ਫਿੱਟ ਰੱਖਣ ‘ਚ ਬਹੁਤ ਮਦਦ ਕਰਦਾ ਹੈ। ਇਸ ‘ਚ ਕਈ ਅਜਿਹੇ ਪੋਸ਼ਕ ਤੱਤ ਹੁੰਦੇ ਹਨ ਜੋ ਸਾਡੇ ਸਰੀਰ ‘ਚੋਂ ਵਾਧੂ ਚਰਬੀ ਨੂੰ ਘੱਟ ਕਰ ਕੇ ਸਾਡੇ ਸਰੀਰ ਨੂੰ ਫਿੱਟ ਰੱਖਦੇ ਹਨ।

☻ ਦਲੀਆ ਊਰਜਾ ਦਾ ਬਿਹਤਰੀਨ ਸਰੋਤ ਹੈ। ਇਹ ਕਿਸੇ ਵੀ ਮਸਾਲੇਦਾਰ ਸੁਆਦੀ ਖਾਣੇ ਦੀ ਥਾਂ ਤੁਹਾਨੂੰ ਦੁਗਣੀ ਊਰਜਾ ਪ੍ਰਦਾਨ ਕਰਦਾ ਹੈ। ਇਸ ਦੇ ਇਲਾਵਾ ਇਹ ਸਰੀਰ ‘ਚ ਜ਼ਿਆਦਾ ਕੋਲੈਸਟਰੋਲ ਨਹੀਂ ਜੰਮਣ ਦਿੰਦਾ। * ਦਲੀਆ ਲੋਕਾਂ ਨੂੰ ਵੀ ਫਿੱਟ ਰੱਖਣ ‘ਚ ਬਹੁਤ ਮਦਦਗਾਰ ਹੈ। ਇਸ ‘ਚ ਕਈ ਅਜਿਹੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਾਡੇ ਸਰੀਰ ‘ਚੋਂ ਵਾਧੂ ਚਰਬੀ ਨੂੰ ਘੱਟ ਕਰ ਕੇ ਸਾਡੇ ਸਰੀਰ ‘ਚ ਕੋਲੈਸਟਰੋਲ ਦਾ ਪੱਧਰ ਬਣਾਈ ਰੱਖਦੇ ਹਨ।
☻ ਦਲੀਆ ਖਾਣ ਨਾਲ ਪੂਰਾ ਦਿਨ ਸਰੀਰ ‘ਚ ਊਰਜਾ ਬਣੀ ਰਹਿੰਦੀ ਹੈ। ਜਿਹੜੇ ਲੋਕ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਰੋਜ਼ ਰਾਤ ਨੂੰ ਸਿਰਫ ਦਲੀਆ ਖਾਣਾ ਚਾਹੀਦਾ ਹੈ। ਇਕ ਕੋਲੀ ਪਤਲਾ ਦਲੀਆ ਤੁਹਾਡੀ ਭੁੱਖ ਮਿਟਾਉਣ ਦੇ ਨਾਲ-ਨਾਲ ਪਾਚਨ ਸ਼ਕਤੀ ਵੀ ਠੀਕ ਰੱਖਦਾ ਹੈ।
☻ ਦਲੀਏ ‘ਚ ਫਾਈਬਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਭਾਰ ਘਟਾਉਣ ‘ਚ ਮਦਦ ਕਰਦਾ ਹੈ।
☻ ਡਾਇਬਿਟੀਜ਼ ਰੋਗੀਆਂ ਲਈ ਦਲੀਆ ਖਾਣਾ ਚੰਗਾ ਹੁੰਦਾ ਹੈ। ਇਸ ‘ਚ ਮੌਜੂਦ ਮੈਗਨੀਜ ਡਾਇਬੀਟੀਜ਼ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਦਲੀਆ ਖਾਣ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਠੀਕ ਹੋ ਜਾਂਦੀ ਹੈ।