ਵਧੀਕ ਜਿ਼ਲ੍ਹਾ ਮੈਜਿਸਟਰੇਟ ਨੇ ਦੋ ਤੋਂ ਵੱਧ ਅਸਲਾ ਰੱਖਣ ਵਾਲਿਆਂ ਦੇ ਵਾਧੂ ਅਸਲੇ ਦਾ ਨਿਪਟਾਰਾ ਕਰਵਾਉਣ ਲਈ ਜਾਰੀ ਕੀਤੇ ਹੁਕਮ
ਮ੍ਰਿਤਕ ਵਿਅਕਤੀਆਂ ਦੇ ਅਸਲਾ ਲਾਇਸੰਸ ਧਾਰਕਾਂ ਦੇ ਵਾਰਿਸਾਂ ਨੂੰ ਲਾਇਸੰਸ ਰੱਦ ਕਰਵਉਣ ਲਈ ਜਿਲ੍ਹੇ ਦੇ ਨੇੜਲੇ ਸੇਵਾ ਕੇਂਦਰਾਂ ਵਿੱਚ ਫਾਇਲ ਜਮ੍ਹਾਂ ਕਰਵਾਉਣ ਲਈ ਜਾਰੀ ਕੀਤੇ ਹੁਕਮ
ਮਲੋਟ (ਸ਼੍ਰੀ ਮੁਕਤਸਰ ਸਾਹਿਬ):- ਮਿਸ. ਰਾਜਦੀਪ ਕੌਰ ਵਧੀਕ ਜਿ਼ਲ੍ਹਾ ਮੈਜਿਸਟਰੇਟ ਸ਼੍ਰੀ ਮੁਕਤਸਰ ਸਾਹਿਬ ਕਮ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਅਸਲਾ ਲਾਇਸੰਸ ਧਾਰਕਾਂ ਲਈ ਵਿਸ਼ੇਸ਼ ਜਾਣਕਾਰੀ ਦਿੰਦਿਆ ਦੱਸਿਆ ਕਿ ਜਿ਼ਲ੍ਹਾ ਪ੍ਰਸ਼ਾਸਨ ਦੇ ਸੇਵਾ ਪੋਰਟਲ ਅਨੁਸਾਰ 125 ਦੇ ਕਰੀਬ ਅਜਿਹੇ ਅਸਲਾ ਲਾਇਸੰਸ ਧਾਰਕ ਹਨ, ਜਿਹਨਾਂ ਦੇ ਲਾਇਸੰਸ ਉੱਪਰ ਦੋ ਤੋਂ ਵੱਧ ਅਸਲੇ ਦਰਜ ਹਨ। ਵਧੀਕ ਜਿ਼ਲ੍ਹਾ ਮੈਜਿਸਟਰੇਟ ਅਨੁਸਾਰ ਭਾਰਤ ਸਰਕਾਰ ਦੀ ਸੋਧੀ ਹੋਈ ਪਾਲਿਸੀ ਦੇ ਪੱਤਰ ਨੰ. ਵੀ-11026/42/2019-ਆਰਮਜ਼ ਮਿਤੀ 8 ਜਨਵਰੀ 2020 ਮੁਤਾਬਿਕ ਜਿਹਨਾਂ ਅਸਲਾ ਧਾਰਕਾ ਦੇ ਅਸਲਾ ਲਾਇਸੰਸ ਨਿੱਜੀ ਸੁਰੱਖਿਆ ਲਈ ਬਣੇ ਹੋਏ ਹਨ, ਉਹ ਕੇਵਲ ਦੋ ਅਸਲੇ ਹੀ ਆਪਣੇ ਪਾਸ ਰੱਖ ਸਕਦੇ ਹਨ। ਉਹਨਾਂ ਅੱਗੇ ਦੱਸਿਆ ਕਿ ਜਿਹਨਾਂ ਅਸਲਾ ਲਾਇਸੰਸ ਧਾਰਕਾਂ ਦੇ ਲਾਇਸੰਸ ਉੱਪਰ ਦੋ ਤੋਂ ਵੱਧ ਅਸਲੇ ਦਰਜ ਹਨ, ਉਹ ਤੁਰੰਤ ਵਾਧੂ ਅਸਲੇ ਦਾ ਨਿਪਟਾਰਾ ਜਲਦੀ ਤੋਂ ਜਲਦੀ ਕਰਵਾਉਣ।
ਉਹਨਾਂ ਅੱਗੇ ਦੱਸਿਆ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਰਾਈਫਲ ਐਸੋਸੀਏਸ਼ਨ, ਸਪੋਰਟਸ ਪਰਸਨਜ਼, ਸ਼ੂਟਰਜ, ਬੈਂਕਸ, ਰਾਈਫਲ ਐਸੋਸੀਏਸ਼ਨ ਕਲੱਬ ਦੇ ਆਧਾਰ ਤੇ ਬਣੇ ਅਸਲਾ ਲਾਇਸੰਸ ਧਾਰਕਾਂ ਤੇ ਇਹ ਹਕਮ ਲਾਗੂ ਨਹੀਂ ਹੋਣਗੇ। ਇਸ ਦੇ ਨਾਲ ਹੀ ਉਹਨਾਂ ਇਹ ਦੱਸਿਆ ਕਿ ਜਿਹਨਾਂ ਅਸਲਾ ਲਾਇਸੰਸ ਧਾਰਕਾਂ ਦੀ ਮੌਤ ਹੋ ਗਈ ਹੈ ਅਤੇ ਉਸਦੇ ਵਾਰਿਸਾਂ ਵੱਲੋਂ ਸੰਬੰਧਿਤ ਅਸਲੇ ਦਾ ਨਿਪਟਾਰਾ ਤਾਂ ਕਰਵਾ ਲਿਆ ਗਿਆ ਹੈ, ਪਰੰਤੂ ਸੰਬੰਧਿਤ ਅਸਲਾ ਲਾਇਸੰਸ ਰੱਦ ਕਰਵਾਉਣ ਲਈ ਜਿ਼ਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਅਜੇ ਤੱਕ ਫਾਇਲ ਜਮ੍ਹਾਂ ਨਹੀਂ ਕਰਵਾਈ ਗਈ, ਜਿਸ ਕਾਰਨ ਮ੍ਰਿਤਕ ਵਿਅਕਤੀ ਦਾ ਲਾਇਸੰਸ ਅਜੇ ਵੀ ਸਰਕਾਰੀ ਰਿਕਾਰਡ ਵਿੱਚ ਦਰਜ ਬੋਲ ਰਿਹਾ ਹੈ। ਉਹਨਾਂ ਅਸਲਾ ਲਾਇਸੰਸ ਧਾਰਕਾਂ ਦੇ ਵਾਰਿਸਾਂ ਨੂੰ ਹਦਾਇਤ ਕੀਤੀ ਕਿ ਉਹ ਜਲਦੀ ਤੋਂ ਲਾਇਸੰਸ ਅਸਲਾ ਰੱਦ ਕਰਵਾਉਣ ਲਈ ਆਪਣੇ ਨੇੜਲੇ ਸੇਵਾ ਕੇਂਦਰਾਂ ਵਿੱਚ ਫਾਇਲ ਜਮ੍ਹਾਂ ਕਰਵਾਉਣ।
Author : Malout Live