District News

ਲੋਕ ਸਾਂਝੇਦਾਰੀ ਕਮਿਊਨਿਟੀ ਓਨਰਸ਼ਿਪ ਅਧੀਨ ਸਿਹਤ ਵਿਭਾਗ ਵੱਲੋਂ ਲਗਾਏ ਜਾ ਰਹੇ ਮੁਫਤ ਮੈਡੀਕਲ ਚੈਕਅੱਪ ਅਤੇ ਜਾਗਰੂਕਤਾ ਕੈਂਪਾਂ ਵਿਚ ਵੱਧ ਤੋ ਵੱਧ ਲੋਕ ਸ਼ਾਮਲ ਹੋ ਕੇ ਆਪਣਾ ਇਲਾਜ ਕਰਵਾਉਣ : ਡਾ ਹਰੀ ਨਰਾਇਣ ਸਿੰਘ

ਸ੍ਰੀ ਮੁਕਤਸਰ ਸਾਹਿਬ :-ਸਿਹਤ ਵਿਭਾਗ ਪੰਜਾਬ ਅਤੇ ਡਾਕਟਰ ਹਰੀ ਨਰਾਇਣ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਡਾ ਰੰਜੂ ਸਿੰਗਲਾ ਜਿਲ੍ਹਾ ਪਰਿਵਾਰ ਭਲਾਈ ਦੀ ਦੇਖ ਰੇਖ ਵਿੱਚ  ਜਿਲ੍ਹੇ ਦੇ ਅਰਬਨ ਏਰੀਏ ਅਤੇ  ਪੇਂਡੂ ਇਲਾਕੇ ਵਿੱਚ ਲੋਕ ਸਾਂਝੇਦਾਰੀ ਕਮਿਊਨਿਟੀ ਓਨਰਸ਼ਿਪ ਮੁਹਿੰਮ ਚੱਲ ਰਹੀ ਹੈ। ਇਸੇ ਲੜੀ ਤਹਿਤ ਅੱਜ ਡਾ ਸ਼ਤੀਸ਼ ਗੋਇਲ ਸੀਨੀਅਰ ਮੈਡੀਕਲ ਅਫਸਰ ਦੀ ਦੇਖਰੇਖ ਵਿੱਚ ਡੇਰਾ ਸੰਤ ਬਾਬਾ ਮੱਲ ਸਿੰਘ ਸ੍ਰੀ ਮੁਕਤਸਰ ਸਾਹਿਬ ਵਿਖੇ ਮੈਡੀਕਲ ਚੈਕਅੱਪ ਕੈਂਪ, ਕੋਵਿਡ-19 ਟੈਸਟਿੰਗ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਸਮੇਂ ਡਾ ਰਿਚੀ ਬਾਂਸਲ ਮੈਡੀਕਲ ਅਫ਼ਸਰ, ਗੁਰਤੇਜ ਸਿੰਘ ਅਤੇ ਵਿਨੋਦ ਖੁਰਾਣਾ ਮਾਸ ਮੀਡੀਆ ਅਫ਼ਸਰ, ਲਾਲ ਚੰਦ ਜਿਲ੍ਹਾ ਹੈੈਲਥ ਇੰਸਪੈਕਟਰ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ। ਇਸ ਸਮੇਂ ਡਾ ਰਿਚੀ ਬਾਂਸਲ ਅਤੇ ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਲੋਕਾਂ ਵਿੱਚ ਕੋਵਿਡ-19 ਸਬੰਧੀ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜ਼ੋ ਲੋਕ ਕੋਰੋਨਾ ਦੇ ਲੱਛਣ ਦਿਸਣ ਤੇ ਜਲਦੀ ਟੈਸਟ ਕਰਵਾ ਕੇ ਜਲਦੀ ਇਲਾਜ ਕਰਵਾਉਣ ਤਾਂ ਜੋ ਕੋਰੋਨਾ ਨਾਲ ਹੋ ਰਹੀਆਂ ਮੌਤਾਂ ਨੂੰ ਘਟਾਇਆ ਜਾ ਸਕੇ। ਲੋਕ ਨੂੰ ਬਿਨ੍ਹਾਂ ਡਰ, ਵਹਿਮਾਂ ਭਰਮਾਂ, ਅਫਵਾਹਾਂ ਤੋਂ ਬਾਹਰ ਆ ਕੇ ਅਤੇ ਬੇਝਿਜਕ ਹੋ ਕੇ ਕੋਵਿਡ-19 ਟੈਸਟ ਕਰਵਾਉਣ ਲਈ ਪ੍ਰੇਰਿਤ ਕੀਤਾ।

ਉਹਨਾਂ ਦੱਸਿਆ ਕਿ ਕੋਰੋਨਾ ਦੀ ਜਲਦੀ ਪਹਿਚਾਣ ਕਰਕੇ ਉਸਦਾ ਜਲਦੀ ਇਲਾਜ ਕਰਕੇ ਕੋਰੋਨਾ ਨਾਲ ਹੋ ਰਹੀ ਮੌਤ ਦਰ ਨੂੰ ਘਟਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰਾਂ ਅਤੇ ਪਿੰਡਾਂ ਵਿਚ ਸਿਹਤ ਵਿਭਾਗ ਦੀਆ ਟੀਮਾਂ ਲੋਕਾਂ ਨੂੰ ਕੋਵਿਡ-19 ਦੇ ਸੰੈਂਪਲ ਦੇਣ ਲਈ ਜਾਗਰੂਕ ਕਰ ਰਹੀਆਂ ਹਨ। ਉਹਨਾਂ ਸਮੂਹ ਸਵੈ ਸੇਵੀ ਸੰਸਥਾਵਾਂ, ਸਾਰੇ ਵਿਭਾਗਾਂ ਅਤੇ ਧਾਰਮਿਕ ਸਥਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣ ਤਾਂ ਜ਼ੋ ਲੋਕਾਂ ਵਿੱਚ ਜਾਗਰੂਕਤਾ ਫੈਲਾਈ ਜਾ ਸਕੇ ਅਤੇ ਲੋਕਾਂ ਦੇ ਦਿਲਾਂ ਵਿੱਚੋਂ ਵਹਿਮ, ਭਰਮ ਅਤੇ ਭੁਲੇਖੇ ਦੂਰ ਕੀਤੇ ਜਾ ਸਕਣ। ਲਾਲ ਚੰਦ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਖਾਂਸੀ, ਜੁਕਾਮ, ਬੁਖਾਰ, ਸਾਹ ਲੈਣ ਵਿੱਚ ਤਕਲੀਫ਼ ਜਾਂ ਸੁੰਘਣ ਸ਼ਕਤੀ ਘੱਟ ਜਾਵੇ ਜਾਂ ਖਾਣ ਦੀ ਵਸਤੂ ਦਾ ਸੁਆਦ ਨਾ ਆਵੇ ਤਾਂ ਇਹ ਕੋਰੋਨਾ ਦੇ ਲੱਛਣ ਹੋ ਸਕਦੇ ਹਨ ਤੇ ਉਸ ਨੂੰ ਨੇੜੇ ਦੇ ਟੈਸਟਿੰਗ ਸੈਂਟਰ ਵਿੱਚ ਕੋਰੋਨਾ ਸਬੰਧੀ ਟੇੈਸਟ ਕਰਵਾਉਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ  ਕੋਵਿਡ ਦੇ ਖਿਲਾਫ ਲੜਾਈ ਸਿਰਫ ਸਿਹਤ ਵਿਭਾਗ ਦੀ ਨਹੀਂ ਹੈ ਬਲਕਿ ਹਰ ਆਦਮੀ ਦੀ ਇਸ ਮੁਹਿੰਮ ਵਿਚ ਸ਼ਾਮਿਲ ਹੋਣਾ ਜਰੂਰੀ ਹੈ ਤਾਂ ਕਿ ਇਸ ਮਹਾਂਮਾਰੀ ਨੂੰ ਕਾਬੂ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਹੁਣ ਲੋਕਾਂ ਦਾ ਸਿਹਤ ਵਿਭਾਗ ਨੂੰ ਬਹੁਤ ਸਹਿਯੋਗ ਮਿਲ ਰਿਹਾ ਹੈ ਅਤੇ ਲੋਕ ਟੈਸਟ ਕਰਵਾਉਣ ਲਈ ਅੱਗੇ ਆ ਰਹੇ ਹਨ।  ਮਾਸ ਮੀਡੀਆ ਵਿੰਗ ਵੱਲੋਂ ਮਾਸਕ ਪਾਉਣ, ਵਾਰ ਵਾਰ ਹੱਥ ਧੋਣ, ਖੁੱਲੇ ਵਿੱਚ ਨਾ ਥੁੱਕਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਬਾਰੇ ਵੀ ਜਾਗਰੂਕ ਕੀਤਾ ਗਿਆ। ਉਹਨਾਂ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਸਿਹਤ ਵਿਭਾਗ ਦੁਆਰਾ ਹੁਣ ਕੋਵਿਡ ਹਸਪਤਾਲਾਂ ਵਿੱਚ ਇਕਾਂਤਵਾਸ ਨਹੀਂ ਕੀਤਾ ਜਾਂਦਾ,ਬਲਕਿ ਮਰੀਜ਼ ਦੀ ਮਰਜੀ ਨਾਲ ਘਰ ਵਿੱਚ ਹੀ ਰੱਖਿਆ ਜਾਂਦਾ ਹੈ, ਤਾਂ ਜ਼ੋ ਲੋਕਾਂ ਦੇ ਦਿਲਾਂ ਵਿੱਚੋਂ ਡਰ ਨਿਕਲ ਜਾਵੇ। ਉਹਨਾਂ ਸਮੂਹ ਮੁਹੱਲਾਂ ਵਾਸੀਆਂ ਨੂੰ  ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਰੋਨਾ ਸਬੰਧੀ ਕੋਈ ਲੱਛਣ ਨਜਰ ਆਉਂਦੇ ਹਨ ਤਾਂ ਇਨ੍ਹਾਂ ਕੈਂਪਾਂ ਵਿੱਚ ਪਹੁੰਚ ਕੇ ਕੋਵਿਡ ਟੈਸਟ ਜਰੂਰ ਕਰਵਾਓ। ਇਸ ਸਮੇਂ ਮੋਬਾਇਲ ਮੈਡੀਕਲ ਯੁਨਿਟ ਦੇ ਸਟਾਫ਼ ਕਰਮਜੀਤ ਕੌਰ, ਗੁਰਪ੍ਰੀਤ ਸਿੰਘ, ਗੁਰਮੇਲ ਸਿੰਘ ਅਤੇ ਕਿਰਨ ਰਾਣੀ, ਬਲੌਰ ਸਿੰਘ ਵੱਲੋਂ ਕੋਰੋਨਾ ਟੈਸਟ ਵੀ ਕੀਤੇ ਗਏ। ਮਰੀਜਾਂ ਨੂੰ ਮੁਫ਼ਤ ਦਵਾਈਆਂ ਅਤੇ ਲੈਬ ਟੈਸਟ ਵੀ ਕੀਤੇ ਗਏ। ਇਸ ਸਮੇਂ ਬਲਵਿੰਦਰ ਕੌਰ, ਹਰਪ੍ਰੀਤ ਕੋੌਰ, ਹਰਦੀਪ, ਹਰਪ੍ਰੀਤ ਆਸ਼ਾ ਵਰਕਰ, ਆਮ ਲੋਕ ਅਤੇ ਮਰੀਜ਼ ਹਾਜ਼ਰ ਸਨ।

Leave a Reply

Your email address will not be published. Required fields are marked *

Back to top button