ਮੋਟਾਪੇ ਤੋਂ ਛੁਟਕਾਰਾ ਪਾਉਣ ਦੇ ਅਸਰਦਾਰ 15 ਘਰੇਲੂ ਨੁਸਖੇ

ਚੰਡੀਗੜ੍ਹ: ਭਾਰ ਘਟਾਉਣ ਦੀ ਚਾਹਤ ‘ਚ ਤੁਹਾਨੂੰ ਸਵੇਰੇ ਉੱਠ ਕੇ ਸੈਰ ਕਰਨੀ ਪੈਂਦੀ ਹੈ ਜਾਂ ਜਿੰਮ ਜਾਣਾ ਪੈਂਦਾ ਹੈ। ਖ਼ੂਬ ਸਾਰਾ ਪਸੀਨਾ ਵਹਾ ਕੇ ਵੀ ਤੁਹਾਨੂੰ ਮਨ ਚਾਹਿਆ ਨਤੀਜਾ ਨਹੀਂ ਮਿਲਦਾ ਤਾਂ ਘਬਰਾਉਣ ਦੀ ਲੋੜ ਨਹੀਂ। ਜੇਕਰ ਘਰ ‘ਚ ਹੀ ਕੁੱਝ ਮਿਹਨਤ ਕਰ ਲਈ ਜਾਵੇ ਤਾਂ ਦਵਾਈਆਂ ਦੀ ਬਜਾਏ ਘਰੇਲੂ ਨੁਸਖ਼ਿਆਂ ਨਾਲ ਹੀ ਮੋਟਾਪਾ ਘੱਟ ਕੀਤਾ ਜਾ ਸਕਦਾ ਹੈ। ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਤੁਸੀਂ ਨਾ ਸਿਰਫ਼ ਆਪਣਾ ਭਾਰ ਘਟਾ ਸਕਦੇ ਹੋ, ਸਗੋਂ ਸਰੀਰ ‘ਚੋਂ ਬਦਹਜ਼ਮੀ ਦੀ ਸਮੱਸਿਆ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਜਾਣਦੇ ਹਾਂ ਅਜਿਹੇ ਘਰੇਲੂ ਨੁਸਖ਼ਿਆਂ ਬਾਰੇ, ਜਿਨ੍ਹਾਂ ਨਾਲ ਮੋਟਾਪਾ ਘਟਾਇਆ ਜਾ ਸਕਦਾ ਹੈ।
1. ਜੇਕਰ ਤੁਹਾਨੂੰ ਸਵੇਰੇ ਉੱਠਦਿਆਂ ਹੀ ਚਾਹ ਪੀਣ ਦੀ ਆਦਤ ਹੈ ਤਾਂ ਦੁੱਧ ਵਾਲੀ ਚਾਹ ਦੀ ਬਜਾਏ ਗਰੀਨ ਟੀ ਪੀਓ। ਇਸ ‘ਚ ਐਂਟੀ-ਐਕਸੀਡੈਂਟ ਹੁੰਦੇ ਹਨ, ਜੋ ਦਿਲ ਲਈ ਫ਼ਾਇਦੇਮੰਦ ਹਨ। ਇਹ ਭਾਰ ਨੂੰ ਘਟਾਉਣ ‘ਚ ਵੀ ਮਦਦ ਕਰਦੀ ਹੈ। ਦਿਨ ‘ਚ ਤਿੰਨ-ਚਾਰ ਵਾਰ ਗਰੀਨ ਟੀ ਪੀ ਸਕਦੇ ਹੋ।
2. ਕਣਕ ਦੇ ਆਟੇ ਦੀ ਰੋਟੀ ਦੀ ਬਜਾਏ ਜੌਂ ਜਾਂ ਛੋਲਿਆਂ ਦੇ ਆਟੇ ਦੀ ਰੋਟੀ ਫਿੱਟ ਅਤੇ ਸਿਹਤਮੰਦ ਰਹਿਣ ਲਈ ਵਰਦਾਨ ਸਿੱਧ ਹੁੰਦੀ ਹੈ।
3. ਸਵੇਰੇ ਉੱਠ ਕੇ ਨਿੰਬੂ ਪਾਣੀ ਪੀਣਾ ਚਾਹੀਦਾ, ਇਸ ਨਾਲ ਬਾਡੀ ਦਾ ਡਿਟਾਕਸੀਫਿਕੇਸ਼ਨ ਹੁੰਦਾ ਹੈ, ਇਸ ‘ਚ ਤੁਸੀਂ ਸ਼ਹਿਦ ਵੀ ਮਿਲਾ ਸਕਦੇ ਹੋ।
4. ਭਾਰ ਘਟਾਉਣ ਲਈ ਡੀਪ ਫਿਰਾਈ ਅਤੇ ਤੇਲ ਨਾਲ ਬਣੇ ਖਾਣੇ ਦੀ ਮਾਤਰਾ ਘਟਾ ਦਿਓ, ਜਿੰਨਾ ਸੰਭਵ ਹੋਵੇ, ਭਾਫ਼ ‘ਚ ਪੱਕਿਆ ਖਾਣਾ ਹੀ ਖਾਓ।
5. ਟਮਾਟਰ ਅਤੇ ਪੁਦੀਨਾ ਭਰਪੂਰ ਸਲਾਦ ਖਾਣ ਨਾਲ ਸਰੀਰ ‘ਚ ਫੈਟ ਘਟਦੀ ਹੈ।
6. ਖ਼ੂਬ ਸਾਰਾ ਪਾਣੀ ਪੀ ਕੇ ਮੋਟਾਪੇ ‘ਤੇ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕਦੈ ਜਾਂ ਫਿਰ ਤੁਸੀਂ ਕੋਸਾ ਪਾਣੀ ਪੀ ਸਕਦੇ ਹੋ, ਇਸ ਨਾਲ ਪਾਚਨ ਤੰਤਰ ਠੀਕ ਤਰ੍ਹਾਂ ਕੰਮ ਕਰਦਾ ਹੈ ਅਤੇ ਸਰੀਰ ‘ਚ ਮੌਜੂਦ ਵਾਧੂ ਚਰਬੀ ਘੱਟ ਹੁੰਦੀ ਹੈ।
7. ਫਾਈਬਰ ਭਰਪੂਰ ਮੌਸਮੀ ਫਲਾਂ ਵਾਲੇ ਜੂਸ ਨਾਲ ਭਾਰ ਘਟਦਾ ਹੈ। ਇਨ੍ਹਾਂ ‘ਚ ਸੰਤਰਾ, ਮੌਸੰਮੀ ਨਿੰਬੂ ਅਤੇ ਆਂਵਲਾ, ਸੇਬ, ਬੇਰੀ ਵਰਗੇ ਫਲ-ਸਬਜ਼ੀਆਂ ਲੈ ਸਕਦੇ ਹੋ।
8. ਡਰਾਈ ਫਰੂਟ ਦੇ ਸੇਵਨ ਨਾਲ ਵੀ ਭਾਰ ਕੰਟਰੋਲ ‘ਚ ਰਹਿੰਦਾ ਹੈ। ਬਦਾਮ, ਅਖਰੋਟ ਅਤੇ ਸੁੱਕੇ ਮੇਵਿਆਂ ‘ਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ, ਜਿਸ ਨਾਲ ਭਾਰ ਕਾਬੂ ‘ਚ ਰਹਿੰਦਾ ਹੈ।
9. ਸਵੇਰੇ ਇੱਕ ਟਮਾਟਰ ਖਾਣ ਨਾਲ ਕੋਲੈਸਟ੍ਰਾਲ ਦਾ ਪੱਧਰ ਠੀਕ ਰਹਿੰਦਾ ਹੈ ਅਤੇ ਸਰੀਰ ‘ਚ ਮੌਜੂਦ ਫੈਟ ਵੀ ਘੱਟ ਹੁੰਦੀ ਹੈ।
10. ਭਰਵੇਂ ਪਰੌਂਠੇ ਦੀ ਬਜਾਏ ਭਰਵੀਂ ਰੋਟੀ ਖਾਓ। ਇਸ ਤਰ੍ਹਾਂ ਤੁਸੀਂ ਵਾਧੂ ਫੈਟ ਤੋਂ ਬਚੋਗੇ ਅਤੇ ਪੇਟ ਵੀ ਭਰਿਆ ਰਹੇਗਾ।
11. ਕੈਲੋਰੀ ਰਹਿਤ ਗੋਭੀ ਦੀ ਸਬਜ਼ੀ ਜਾਂ ਉਸ ਦਾ ਸੂਪ ਪੀਓ, ਇਹ ਭਾਰ ਕੰਟਰੋਲ ਕਰਨ ਦਾ ਵਧੀਆ ਤਰੀਕਾ ਹੈ।
12. ਖਾਣਾ ਖਾਣ ਤੋਂ ਤੁਰੰਤ ਪਿੱਛੋਂ ਪਾਣੀ ਨਾ ਪੀਓ, ਸਗੋਂ ਅੱਧੇ ਤੋਂ ਇੱਕ ਘੰਟੇ ਤੱਕ ਦਾ ਗੈਪ ਜ਼ਰੂਰ ਰੱਖੋ।
13. ਸਵੇਰ ਦਾ ਨਾਸ਼ਤਾ ਹੈਵੀ ਕਰੋ ਅਤੇ ਦੁਪਹਿਰ ਨੂੰ ਘੱਟ ਕੈਲੋਰੀ ਤੇ ਰਾਤ ਨੂੰ ਬਹੁਤ ਹਲਕਾ ਭੋਜਨ ਕਰੋ।
15. ਖਾਣਾ ਹੌਲੀ-ਹੌਲੀ ਅਤੇ ਚੰਗੀ ਤਰ੍ਹਾਂ ਚਿੱਥ ਕੇ ਖਾਓ, ਇਸ ਨਾਲ ਤੁਹਾਨੂੰ ਭੁੱਖ ਘੱਟ ਲੱਗੇਗੀ।
ਇਨ੍ਹਾਂ ਘਰੇਲੂ ਨੁਸਖ਼ਿਆਂ ਤੋਂ ਇਲਾਵਾ ਆਪਣੀ ਜ਼ਿੰਦਗੀ ‘ਚ ਸਾਕਾਰਾਤਮਕ ਤਬਦੀਲੀ ਲਿਆਉਣੀ ਪਏਗੀ। ਭੋਜਨ ਦੇ ਨਾਲ-ਨਾਲ ਆਪਣਾ ਵਤੀਰਾ ਵੀ ਸਹੀ ਰੱਖਣਾ ਪਏਗਾ। ਰੋਜ਼ਾਨਾ ਕਸਰਤ ਨੂੰ ਵੀ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ।