India News
ਮੁੰਬਈ ‘ਚ MTNL ਦੀ ਇਮਾਰਤ ‘ਚ ਲੱਗੀ ਅੱਗ, ਕਈ ਲੋਕ ਬਿਲਡਿੰਗ ‘ਚ ਫਸੇ

ਮੁੰਬਈ:- ਮੁੰਬਈ ‘ਚ ਇਕ 9 ਮੰਜ਼ਲਾ ਇਮਾਰਤ ‘ਚ ਅੱਗ ਲੱਗਣ ਦੀ ਖਬਰ ਹੈ। ਬਿਲਡਿੰਗ ਐੱਮ.ਟੀ.ਐੱਨ.ਐੱਲ. ਦੀ ਹੈ। ਇਮਾਰਤ ਦੀ ਤੀਜੀ ਅਤੇ ਚੌਥੀ ਮੰਜ਼ਲ ‘ਤੇ ਅੱਗ ਲੱਗੀ ਹੈ। ਅੱਗ ਲੱਗਣ ਦੀ ਖਬਰ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 14 ਗੱਡੀਆਂ ਪਹੁੰਚ ਗਈਆਂ ਹਨ, ਜੋ ਅੱਗ ਬੁਝਾਉਣ ‘ਚ ਜੁਟੀਆਂ ਹਨ। ਬਿਲਡਿੰਗ ‘ਚ ਕਈ ਲੋਕ ਫਸੇ ਹੋਏ ਹਨ। ਮਿਲੀ ਜਾਣਕਾਰੀ ਅਨੁਸਾਰ ਘਟਨਾ ਦੁਪਹਿਰ ਕਰੀਬ 3 ਵਜੇ ਬਿਲਡਿੰਗ ਦੀ ਤੀਜੀ ਅਤੇ ਚੌਥੀ ਮੰਜ਼ਲ ‘ਤੇ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲੇਦ ਹੀ 15 ਮਿੰਟਾਂ ਅੰਦਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਗਈਆਂ। ਅੱਗ ਇੰਨੀ ਭਿਆਨਕ ਸੀ ਕਿ ਦੂਰ ਤੋਂ ਹੀ ਧੂੰਏ ਦਾ ਗੁਬਾਰ ਦੇਖਿਆ ਜਾ ਸਕਦਾ ਹੈ। ਜਿਸ ਸਮੇਂ ਬਿਲਡਿੰਗ ‘ਚ ਅੱਗ ਲੱਗੀ, ਉਸ ਸਮੇਂ ਲੋਕ ਦਫ਼ਤਰ ‘ਚ ਸਨ। ਅੱਗ ਲੱਗਦੇ ਹੀ ਭੱਜ-ਦੌੜ ਮਚ ਗਈ। ਅੱਗ ‘ਚ 100 ਤੋਂ ਵਧ ਲੋਕਾਂ ਦੇ ਫਸੇ ਹੋਣ ਦੀ ਖਬਰ ਆ ਰਹੀ ਹੈ।