Punjab
ਮਿਡ-ਡੇਅ-ਮੀਲ ਦੌਰਾਨ ਦੋ ਭੈਣਾਂ ਝੁਲਸੀਆਂ

ਹੁਸ਼ਿਆਰਪੁਰ:- ਸਰਕਾਰੀ ਐਲੀਮੈਂਟਰੀ ਸਕੂਲ ਬੱਸੀ ਵਜੀਦ ‘ਚ ਦੁਪਹਿਰ ਸਮੇਂ ਮਿਡ-ਡੇਅ-ਮੀਲ ਲੈਣ ਦੌਰਾਨ ਅਚਾਨਕ ਗਰਮ ਦਾਲ ਡੁੱਲਣ ਨਾਲ ਸਕੂਲ ‘ਚ ਪੜ੍ਹਨ ਵਾਲੀਆਂ ਦੋ ਭੈਣਾਂ ਰਿਤਿਕਾ ਤੇ ਪੰਕਿਤਾ ਬੁਰੀ ਤਰ੍ਹਾਂ ਝੁਲਸ ਗਈਆਂ। ਪੰਕਿਤਾ ਦਾ ਕਮਰ ਤੋਂ ਹੇਠਲਾ ਹਿੱਸਾ ਝੁਲਸ ਗਿਆ, ਜਦਕਿ ਰਿਤਿਕਾ ਦਾ ਪੇਟ, ਪੈਰ ਤੇ ਹੱਥ ‘ਤੇ ਗਹਿਰੇ ਜ਼ਖਮ ਬਣ ਗਏ । ਦੋਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਦੋਹਾਂ ਨੂੰ ਇਲਾਜ ਲਈ ਹੋਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਪਰਿਵਾਰਕ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਤਾਂ ਕਿਸੇ ਦੀ ਗਲਤੀ ਨਹੀਂ ਹੈ ।