Uncategorized
ਮਾਨ ਸਰਕਾਰ ਵੱਲੋਂ ਵਧਾਈ ਗਈ 25% ਮਜ਼ਦੂਰੀ ਨੂੰ ਲੈਣ ਲਈ ਰੋਸ ਮੁਜ਼ਾਹਰੇ ਸ਼ੁਰੂ, 20 ਨਵੰਬਰ ਨੂੰ ਲਗਾਏ ਜਾਣਗੇ ਧਰਨੇ
ਮਲੋਟ: ਦਾਣਾ ਮੰਡੀ ਮਲੋਟ ਵਿਖੇ ਮਜਦੂਰਾਂ ਵੱਲੋਂ ਮਾਨ ਸਰਕਾਰ ਦੇ ਖਿਲਾਫ ਸ਼ਾਤਮਈ ਰੋਸ ਮੁਜ਼ਾਹਰੇ ਸ਼ੁਰੂ ਕੀਤੇ ਗਏ। ਵੱਖ-ਵੱਖ 7 ਮਜਦੂਰਾਂ ਦੀਆਂ ਟੋਲੀਆਂ ਵੱਲੋਂ ਕੀਤੇ ਇੰਨਾਂ ਰੋਸ ਮੁਜ਼ਾਹਰਿਆਂ ਵਿੱਚ ਮਾਨ ਸਰਕਾਰ ਤੋਂ ਇਹ ਮੰਗ ਕੀਤੀ ਗਈ ਕਿ 7 ਮਹੀਨੇ ਪਹਿਲਾਂ ਮਜਦੂਰਾਂ ਦੀ ਵਧਾਈ ਗਈ 25% ਮਜ਼ਦੂਰੀ ਨੂੰ ਤੁਰੰਤ ਲਾਗੂ ਕੀਤੀ ਜਾਵੇ। ਸ. ਸੁਦੇਸ਼ ਪਾਲ ਸਿੰਘ ਮਲੋਟ ਸੂਬਾ ਵਾਇਸ ਪ੍ਰਧਾਨ ਅਨਾਜ ਮੰਡੀ
ਮਜ਼ਦੂਰ ਸੰਘ ਅਤੇ ਲਛਮਣ ਕੁਮਾਰ ਬੋਸ ਪ੍ਰਧਾਨ ਮੰਡੀ ਮਜ਼ਦੂਰ ਯੂਨੀਅਨ ਮਲੋਟ ਨੇ ਕਿਹਾ ਕਿ ਜੇ ਵਧਾਈ ਗਈ 25% ਮਜਦੂਰੀ ਨਹੀਂ ਦਿੱਤੀ ਤਾਂ 19 ਨਵੰਬਰ ਤੱਕ ਇਸੇ ਤਰ੍ਹਾਂ ਰੋਸ ਮੁਜ਼ਾਹਰੇ ਹੁੰਦੇ ਰਹਿਣਗੇ ਅਤੇ 20 ਨਵੰਬਰ ਨੂੰ ਧਰਨੇ ਸ਼ੁਰੂ ਜਾਣਗੇ। ਇਸ ਮੌਕੇ ਸੁਰੇਸ਼ ਕੁਮਾਰ ਬਾਗਡੀ, ਰਾਜੂ ਫਰੰਡ, ਰਘਬੀਰ ਕੁਮਾਰ ਬਮਨੀਆਂ, ਗੋਬਿੰਦ ਖਰੇਰਾ, ਸੂਰਜ ਕੁਮਾਰ ਲੁਗਰੀਆ ਅਤੇ ਦਿਨੇਸ਼ ਕੁਮਾਰ ਬਮਨੀਆਂ ਆਦਿ ਹਾਜ਼ਿਰ ਸਨ।
Author: Malout Live