Malout News
ਮਲੋਟ ਵਿਖੇ ਦੂਜਾ ਨੈਸ਼ਨਲ ਕਰਾਟੇ ਟੂਰਨਾਮੈਂਟ ਦਾ ਆਯੋਜਨ
ਮਲੋਟ:- ਗੁਰਮੀਤ ਸਿੰਘ ਚੀਫ ਇੰਸਟਰਕਟਰ ਅਤੇ ਚੀਫ ਟੈਕਨੀਕਲ ਡਾਇਰੈਕਟਰ ਪੰਜਾਬ ਨੇ ਮਲੋਟ ਲਾਈਵ ਟੀਮ ਨੂੰ ਜਾਣਕਾਰੀ ਦਿੰਦਿਆ ਦੱਸਿਆਂ ਕਿ ਸਿਹਤ ਨੂੰ ਸਰੀਰਕ ਪੱਖੋਂ ਫਿੱਟ ਰੱਖਣ ਅਤੇ ਸਮਾਜ ਨੂੰ ਚੰਗੀ ਸੇਧ, ਨਸ਼ਿਆਂ ਤੋਂ ਦੂਰ ਰਹਿਣ ਅਤੇ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਕੋਈ ਨਾ ਕੋਈ ਉਪਰਾਲਾ ਕਰਦੇ ਰਹਿੰਦੇ ਹਾਂ ਅਤੇ ਹਰ ਸਾਲ ਦੀ ਤਰ੍ਹਾ ਵੀ ਇਸ ਵਾਰ 30 ਅਤੇ 31 ਅਕਤੂਬਰ ਨੂੰ ਜੰਡੀਵਾਲੀ ਧਰਮਸ਼ਾਲਾ ਮਲੋਟ ਵਿਖੇ ਨੈਸ਼ਨਲ ਕਰਾਟੇ ਟੂਰਨਾਮੈਂਟ ਆਯੋਜਿਤ ਕੀਤਾ ਹੈ। ਜਿਸ ਵਿੱਚ ਵੱਖ ਵੱਖ ਰਾਜਾਂ ਦੇ ਖਿਡਾਰੀ ਭਾਗ ਲੈ ਰਹੇ ਹਨ ਜੋ ਕਿ ਮਲੋਟ ਸ਼ਹਿਰ ਦੇ ਲਈ ਬੜੇ ਮਾਣ ਵਾਲੀ ਗੱਲ ਹੈ। ਇਸ ਮੌਕੇ ਉਹਨਾਂ ਸ਼ਹਿਰ ਵਾਸੀਆਂ ਨੂੰ ਟੂਰਨਾਮੈਂਟ ਦਾ ਹਿੱਸਾ ਬਨਣ ਦੀ ਅਪੀਲ ਕੀਤੀ।