District NewsMalout News
ਮਲੋਟ ਦੀ ਗੁਰੂ ਨਾਨਕ ਨਗਰੀ ਦੇ ਵਸਨੀਕ ਦਾ ਬੈਂਕ ਆਫ ਬੜੌਦਾ ਦੇ ਬਾਹਰੋਂ ਮੋਟਰਸਾਇਕਲ ਹੋਇਆ ਚੋਰੀ
ਮਲੋਟ:- ਮਲੋਟ ਸ਼ਹਿਰ ਵਿੱਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਸ ਨੂੰ ਲੈ ਕੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੌਰਾਨ ਸੁਖਦੀਪ ਸਿੰਘ ਸਪੁੱਤਰ ਹਰਜਿੰਦਰ ਸਿੰਘ ਵਾਸੀ ਗੁਰੂ ਨਾਨਕ ਨਗਰੀ, ਵਾਰਡ ਨੰਬਰ 20 ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੇਰਾ ਬੈਂਕ ਆਫ ਬੜੌਦਾ ਮਲੋਟ ਵਿੱਚ ਲੱਕੜ ਦਾ ਕੰਮ ਚੱਲ ਰਿਹਾ ਹੈ।
ਜਦੋਂ ਮੈਂ ਬੀਤੇ ਦਿਨ ਸ਼ਾਮ ਕਰੀਬ 4 ਵਜੇ ਕੰਮ ਕਰਕੇ ਘਰ ਜਾਣ ਲੱਗਿਆ ਤਾਂ ਮੇਰਾ ਮੋਟਰਸਾਇਕਲ ਜਿਸਦਾ ਰਜਿ. ਨੰ. PB-30U-7462, HF Deluxe, ਰੰਗ ਕਾਲਾ, ਮਾਡਲ 2017, ਚੈਸੀ ਨੰਬਰ 26308 ਜੋ ਕਿ ਉਸ ਜਗ੍ਹਾਂ ਤੇ ਨਹੀ ਸੀ। ਇਹ ਸਾਰੀ ਘਟਨਾ ਬੈਂਕ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਦੌਰਾਨ ਉਨ੍ਹਾ ਕਿਹਾ ਕਿ ਜੇਕਰ ਇਸ ਸੰਬੰਧੀ ਕਿਸੇ ਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ 97800-95510 ਨੰਬਰ ਤੇ ਸੰਪਰਕ ਕਰਕੇ ਦਸ ਸਕਦੇ ਹਨ।