Malout News
ਮਲੋਟ ਟ੍ਰੈਫਿਕ ਪੁਲਿਸ ਅਤੇ ਮਨੁੱਖਤਾ ਦੀ ਸੇਵਾ ਲਈ ਤਿਆਰ ਰਹਿਣ ਵਾਲੀ ਪੁਲਿਸ ਮੁਲਾਜ਼ਮ ਨੂੰ ਕੀਤਾ ਸਨਮਾਨਿਤ
ਮਲੋਟ:- ਬੀਤੇ ਦਿਨੀ ਨਗਰ ਕੌਂਸਲ ਮਲੋਟ ਵੱਲੋਂ ਗਾਂਧੀ ਜੈਯੰਤੀ ਦੇ ਦੌਰਾਨ ਸਵੱਛ ਭਾਰਤ ਮਿਸ਼ਨ ਨੂੰ ਮੁੱਖ ਰੱਖਦੇ ਹੋਏ ਐਡਵਰਡਗੰਜ ਗੈਸਟ ਹਾਊਸ ਵਿਖੇ ਕਰਵਾਏ ਗਏ।
ਇਸ ਪ੍ਰੋਗਰਾਮ ਦੌਰਾਨ ਪੰਜਾਬ ਪੁਲਿਸ ਦੇ ਮੁਲਾਜਮ ਹਰਮੀਤ ਕੌਰ ਨੂੰ ਟ੍ਰੈਫਿਕ ਪੁਲਿਸ ਵਿੱਚ, ਰੁੱਖ ਲਗਾਉਣ ਅਤੇ ਸਮੇਂ-ਸਮੇਂ ਤੇ ਲੋੜਵੰਦਾਂ ਲਈ ਖੂਨਦਾਨ ਕਰਨ ਲਈ ਵਧੀਆ ਕਾਰਗੁਜ਼ਾਰੀ ਨਿਭਾਉਣ ਬਦਲੇ ਨਗਰ ਕੌਂਸਲ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ ਵੱਲੋਂ ਉਹਨਾਂ ਨੂੰ ਮਲੋਟ ਬੈਸਟ ਟ੍ਰੈਫਿਕ ਪੁਲਿਸ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।