ਭਾਰਤ ਵਿਕਾਸ ਪਰਿਸ਼ਦ ਵੱਲੋਂ ਲਗਾਏ ਅੱਖਾਂ ਦੇ ਵਿਸ਼ਾਲ ਮੁਫ਼ਤ ਚੈਕਅੱਪ ਕੈਂਪ ‘ਚ 940 ਮਰੀਜ਼ਾਂ ਦੀ ਹੋਈ ਜਾਂਚ, 128 ਮਰੀਜ਼ ਆਪ੍ਰੇਸ਼ਨ ਲਈ ਚੁਣੇ ਗਏ
ਮਲੋਟ:- ਭਾਰਤ ਵਿਕਾਸ ਪਰਿਸ਼ਦ ਦੀ ਸ਼ਾਖਾ ਮਲੋਟ ਵੱਲੋਂ ਲਾਲਾ ਰਾਮ ਲਾਲ ਮਿੱਡਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਬੀਤੇ ਐਂਤਵਾਰ ਨੂੰ ਐਡਵਰਡਗੰਜ ਗੈਸਟ ਹਾਊਸ ਮਲੋਟ ਵਿਖੇ ਅੱਖਾਂ ਦਾ ਵਿਸ਼ਾਲ ਮੁਫ਼ਤ ਚੈਕਅੱਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਓਮ ਪ੍ਰਕਾਸ਼ ਮਿੱਡਾ ਅਤੇ ਉਨ੍ਹਾਂ ਦੇ ਪੁੱਤਰ ਰਾਕੇਸ਼ ਮਿੱਡਾ ਨੇ ਸ਼ਮਾ ਰੌਸ਼ਨ ਕਰਕੇ ਅਤੇ ਰਿਬਨ ਕੱਟ ਕੇ ਕੈਂਪ ਦਾ ਉਦਘਾਟਨ ਕੀਤਾ। ਵਿਸ਼ੇਸ਼ ਮਹਿਮਾਨ ਵਜੋਂ ਰਿਤੇਸ਼ ਗਗਨੇਜਾ, ਓਮ ਡੁਡੇਜਾ, ਪੰਕਜ ਡੁਡੇਜਾ, ਕੇਵਲ ਮਿੱਡਾ, ਸ਼੍ਰੀਮਤੀ ਰਮੇਸ਼ ਰਾਣੀ ਅਤੇ ਗੀਤਾ ਮਿੱਡਾ ਪਹੁੰਚੇ। ਜਾਣਕਾਰੀ ਦਿੰਦਿਆਂ ਪੈਟਰਨ ਰਾਜ ਰੱਸੇਵੱਟ, ਪ੍ਰਧਾਨ ਪ੍ਰਦੀਪ ਬੱਬਰ, ਸੈਕਟਰੀ ਧਰਮਪਾਲ ਗੂੰਬਰ, ਕੈਸ਼ੀਅਰ ਸੋਹਣ ਲਾਲ ਗੂੰਬਰ, ਪ੍ਰੋਜੈਕਟ ਇੰਚਾਰਜ ਰਜਿੰਦਰ ਪਪਨੇਜਾ, ਮਨੋਜ ਅਸੀਜਾ ਅਤੇ ਨਰੇਸ਼ ਗਰੋਵਰ ਦੇ ਦੱਸਿਆ ਕਿ ਲਾਇਨ ਆਈ ਕੇਅਰ ਸੈਂਟਰ ਜੈਤੋ ਦੀ ਡਾਕਟਰਾਂ ਦੀ ਟੀਮ ਨੇ 940 ਮਰੀਜ਼ਾਂ ਦੀਆਂ ਅੱਖਾਂ ਦੀ ਤਸੱਲੀਬਖਸ਼ ਜਾਂਚ ਕੀਤੀ ਅਤੇ 128 ਮਰੀਜ਼ਾਂ ਦੀ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਲਈ ਚੋਣ ਕੀਤੀ ਗਈ।
ਇਸ ਮੌਕੇ ਡਾ.ਖੁਸ਼ਪ੍ਰੀਤ ਕੌਰ ਨੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ। ਚੁਣੇ ਗਏ ਮਰੀਜ਼ਾਂ ਦੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਲਾਇਨ ਆਈ ਕੇਅਰ ਸੈਂਟਰ ਜੈਤੋ ਵਿਖੇ ਆਧੁਨਿਕ ਫੈਕੋ ਮਸ਼ੀਨ ਰਾਹੀਂ ਲੈਂਜ਼ ਪਾਏ ਜਾਣਗੇ। ਇਸ ਤੋਂ ਇਲਾਵਾ 0 ਤੋਂ 15 ਸਾਲ ਦੇ 65 ਬੱਚਿਆਂ ਲਈ ਵਿਸ਼ੇਸ਼ ਜਾਪਾਨੀ ਮਸ਼ੀਨ ਨਾਲ ਅੱਖਾਂ ਦਾ ਚੈਕਅੱਪ ਵੀ ਮੁਫ਼ਤ ਕੀਤਾ ਗਿਆ। ਇਸ ਮੌਕੇ ਵਿੱਟੀ ਮੋਂਗਾ, ਰਿੰਕੂ ਅਨੇਜਾ, ਰਾਜ ਕੁਮਾਰ ਕੱਕੜ, ਰਾਕੇਸ਼ ਮੋਹਣ ਮੱਕੜ, ਪ੍ਰਦੀਪ ਮੰਗਲਾ, ਸ਼ੰਟੂ ਮਿੱਡਾ, ਸ਼ਗਨਲਾਲ ਗੋਇਲ, ਸੰਜੀਵ ਅੱਛਰੇਜਾ, ਗੁਰਚਰਨ ਗਰੋਵਰ, ਬਿੱਟੂ ਤਨੇਜਾ, ਜੋਨੀ ਸੋਨੀ, ਗੌਰਵ ਕਮਰਾ, ਇੰਦਰਪ੍ਰੀਤ ਮੋਂਗਾ, ਜੋਤੀ ਸ਼ਰਮਾ, ਵੀ.ਪੀ. ਬਾਂਸਲ, ਪਰਮਿੰਦਰ ਸਿੰਘ ਬਰਾੜ (ਪੰਮਾ), ਅਮਨ ਮਿੱਡਾ, ਓਮ ਪ੍ਰਕਾਸ਼ ਕੱਕੜ, ਵਿੱਕੀ ਨਰੂਲਾ, ਓਮ ਪ੍ਰਕਾਸ਼ ਜੁਨੇਜਾ, ਵਰਿੰਦਰ ਤਨੇਜਾ, ਰਾਮ ਗੋਦਾਰਾ, ਮੀਨਾਕਸ਼ੀ ਅਨੇਜਾ, ਚਿੰਟੂ ਬਠਲਾ, ਲਵਲੀ, ਹਰਦੇਵ ਅਤੇ ਮਨਪ੍ਰੀਤ ਮੱਲਾਂ ਵਾਲਾ ਤੋਂ ਇਲਾਵਾ ਦਸਮੇਸ਼ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਵੀ ਸਹਿਯੋਗ ਕੀਤਾ।
Author : Malout Live