ਬੁਰਜ ਸਿੱਧਵਾਂ ਸਕੂਲ ਵਿਖੇ ਕੈਂਸਰ ਅਤੇ ਡਾਇਰੀਆ ਸਬੰਧੀ ਜਾਗੂਰਕ ਕੀਤਾ

ਮਲੋਟ :- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ•ਾ ਸਿੱਖਿਆ ਅਫਸਰ ਦੀ ਯੋਗ ਅਗਵਾਈ ਵਿਚ ਵਿਦਿਆਰਥੀਆਂ ਲਈ ਕੈਂਸਰ ਅਤੇ ਡਾਇਰੀਆ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਸਕੂਲ ਮੈਡਮ ਮਿਸ ਰਾਜਦੀਪ ਕੌਰ ਨੇ ਸਵੇਰ ਦੀ ਸਭਾ ਵਿਚ ਡਾਇਰੀਆ ਦੇ ਲੱਛਣ, ਰੋਕਥਾਮ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ । ਲੈਕਚਰਾਰ ਪੋਲ ਸਾਇੰਸ ਮਹਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਕੈਂਸਰ ਦੀ ਬਿਮਾਰੀ ਬਾਰੇ ਦੱਸਦਿਆਂ ਕਿਹਾ ਖੇਤੀ ਖੇਤਰ ‘ਚ ਕੀਟਨਾਸ਼ਕਾਂ ਦੀ ਵੱਧ ਰਹੀ ਵਰਤੋਂ ਅਤੇ ਬੀੜੀ, ਸਿਗਰਟ, ਤੰਬਾਕੂ ਤੇ ਸ਼ਰਾਬ ਵਰਗੇ ਨਸ਼ੇ ਵੀ ਮਨੁੱਖੀ ਸਿਹਤ ਤੇ ਬਹੁਤ ਮਾੜੇ ਪ੍ਰਭਾਵ ਪਾ ਰਹੇ ਹਨ ਅਤੇ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਵੱਧ ਰਹੀਆਂ ਹਨ । ਪੀਣ ਵਾਲਾ ਪਾਣੀ ਵੀ ਬਹੁਤ ਗੰਧਲਾ ਹੋ ਚੁੱਕਾ ਹੈ ਅਤੇ ਦਿਹਾਤੀ ਖੇਤਰ ਵਿਚ ਇਹ ਵੀ ਇਸ ਬਿਮਾਰੀ ਦਾ ਮੁੱਖ ਕਾਰਨ ਹੈ ਜਿਸ ਕਰਕੇ ਅਜਿਹੀਆਂ ਅਲਾਮਤਾਂ ਤੋਂ ਆਪ ਵੀ ਬਚਣਾ ਹੈ ਅਤੇ ਆਪਣੇ ਘਰ ਦੇ ਆਸਪਾਸ ਵੀ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ । ਪ੍ਰਿੰਸੀਪਲ ਸੰਤ ਰਾਮ ਨੇ ਸੰਬੋਧਨ ਕਰਦਿਆਂ ਬੱਚਿਆਂ ਨੂੰ ਕਿਹਾ ਕਿ ਗਰਮੀ ਦਾ ਪ੍ਰਕੋਪ ਵੱਧ ਰਿਹਾ ਹੈ ਇਸ ਲਈ ਸਾਫ ਪਾਣੀ ਪੀਣਾ, ਭੋਜਣ ਢੱਕ ਕੇ ਰੱਖਣਾ ਤੇ ਸਾਦਾ ਖਾਣਾ ਹੀ ਖਾਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਇਲਾਜ ਨਾਲੋਂ ਪ੍ਰਹੇਜ ਚੰਗਾ ਹੁੰਦਾ ਹੈ ਅਤੇ ਥੋੜੀ ਜਿਹਾ ਸਾਵਧਾਨੀ ਨਾਲ ਇਨਸਾਨ ਵਧੀਆ ਜੀਵਨ ਜਿਉਂ ਸਕਦਾ ਹੈ । ਇਸ ਮੌਕੇ ਸਾਇੰਸ ਮਿਸਟ੍ਰੈਸ ਸ੍ਰੀਮਤੀ ਗੁਰਮੀਤ ਕੌਰ, ਸ੍ਰੀਮਤੀ ਹੇਮਲਤਾ, ਸ੍ਰੀਮਤੀ ਅਨੁਪਮਾ ਜੱਗਾ, ਸੰਗੀਤਾ ਮਦਾਨ, ਕੰਵਲਜੀਤ ਕੌਰ, ਰਮਨ ਮਹਿਤਾ, ਵਿਕਰਮਜੀਤ, ਰਾਜਬੀਰ ਕੌਰ, ਸ਼ੁਸ਼ੀਲਾ ਰਾਣੀ, ਅੰਮ੍ਰਿਤਪਾਲ ਕੌਰ, ਗੀਤਾ ਰਾਣੀ ਅਤੇ ਗੁਰਮੀਤ ਕੌਰ ਆਦਿ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਸਹਿਯੋਗ ਦਿੱਤਾ ।