Health

ਬੁਢਾਪੇ ਤੱਕ ਵਾਲ ਰਹਿਣਗੇ ਲੰਬੇ ਤੇ ਕਾਲੇ, ਅੱਜ ਹੀ ਖਾਣ ਸ਼ੁਰੂ ਕਰੋ ਇਹ 12 ਫੂਡ

ਜਾਰਜ ਵਾਸ਼ਿੰਗਟਨ ਸਕੂਲ ਆਫ਼ ਮੈਡੀਸਨ ਦੀ ਨਵੀਨਤਮ ਖੋਜ ਅਨੁਸਾਰ ਰੋਜ਼ ਦੀ ਡਾਈਟ ਵਿੱਚ ਨਿਊਟਰੀਐਂਟਸ ਦੀ ਕਮੀ ਦਾ ਅਸਰ ਵਾਲਾਂ ਦੀ ਗ੍ਰੌਥ ਤੇ ਰੰਗ ‘ਤੇ ਵੀ ਪੈਂਦਾ ਹੈ। ਇਸ ਦਾ ਅਸਰ 30 ਸਾਲ ਦੀ ਉਮਰ ਬਾਅਦ ਹੀ ਦਿੱਖਣ ਲੱਗ ਜਾਂਦਾ ਹੈ। ਰਿਸਰਚ ਅਨੁਸਾਰ ਜੇਕਰ ਘੱਟ ਉਮਰ ਵਿੱਚ ਹੀ ਹੈਲਦੀ ਡਾਈਟ ਲਈ ਜਾਵੇ ਤਾਂ ਬੁਢਾਪੇ ਤੱਕ ਵਾਲ ਲੰਮੇ ਤੇ ਸੰਘਣੇ ਬਣੇ ਰਹਿੰਦੇ ਹਨ। ਨਾਲ ਹੀ ਵਾਲਾਂ ਦਾ ਝੜਣਾ ਵੀ ਘੱਟ ਹੁੰਦਾ ਹੈ।
ਅਸੀਂ ਦੱਸ ਰਹੇ ਹਾਂ ਅਜਿਹੇ 12 ਫੂਡ ਦੇ ਬਾਰੇ ਜਿਨ੍ਹਾਂ ਨੂੰ ਅੱਜ ਤੋਂ ਹੀ ਆਪਣੀ ਰੈਗੂਲਰ ਡਾਈਟ ਵਿੱਚ ਸ਼ਾਮਲ ਕਰ ਲੈਣਾ ਚਾਹੀਦਾ ਹੈ। ਬੁਢਾਪੇ ਤੱਕ ਵਾਲ ਰਹਿਣਗੇ ਲੰਮੇ ਤੇ ਕਾਲੇ ਅੱਜ ਹੀ ਖਾਣ ਸ਼ੁਰੂ ਕਰੋ ਇਹ 12 ਫੂਡ-

1. ਪਿਆਜ਼:ਇਸ ਵਿੱਚ ਸਲਫ਼ਰ ਹੁੰਦਾ ਹੈ ਜਿਹੜਾ ਵਾਲਾਂ ਨੂੰ ਲੰਬਾ ਤੇ ਸੰਘਣਾ ਬਣਾਉਂਦਾ ਹੈ।

2. ਕੇਲਾ :ਕੇਲੇ ਵਿੱਚ ਵਿਟਾਮਿਨ-ਬੀ ਜ਼ਿੰਕ ਹੁੰਦਾ ਹੈ, ਜਿਸ ਵਿੱਚ ਹੇਅਰ ਫਾਲਿਕਲਸ ਨੂੰ ਇੰਪਰੂਵ ਕਰਕੇ ਵਾਲਾਂ ਦਾ ਕਾਲਾਪਣ ਬਣਾਏ ਰੱਖਦਾ ਹੈ।

3. ਅੰਡਾ :ਇਸ ਵਿੱਚ ਆਇਰਨ ਜ਼ਿੰਕ ਹੁੰਦਾ ਹੈ ਜਿਸ ਨਾਲ ਜਿਸ ਨਾਲ ਹੇਅਰ ਫਾਲਿਕਲਸ ਨੂੰ ਆਕਸੀਜਨ ਮਿਲਦੀ ਹੈ ਤੇ ਉਹ ਕਾਲੇ ਹੁੰਦੇ ਹਨ।

4. ਪਾਲਕ : ਜਿਸ ਵਿੱਚ ਫੋਲੈਟ, ਬੀਟਾ ਤੇ ਕੋਰੋਟੀਨ ਹੁੰਦੀ ਹੈ। ਜਿਹੜਾ ਹੇਅਰ ਫਾਲਿਕਲਸ ਨੂੰ ਹਾਈਡ੍ਰੇਟ ਕਰਕੇ ਵਾਲਾਂ ਨੂੰ ਕਾਲਾ ਕਰਦਾ ਹੈ।

5. ਅਖਰੋਟ: ਇਸ ਵਿੱਚ ਓਮੇਗਾ-3 ਫੈਟੀ ਐਸਿਡ, ਵਿਟਾਮਿਨ-ਈ, ਹੁੰਦੀ ਹੈ ਜਿਸ ਨਾਲ ਵਾਲ ਕਾਲੇ ਹੁੰਦੇ ਹਨ।

6. ਨਿੰਬੂ: ਇਸ ਵਿੱਚ ਵਿਟਾਮਿਨ-ਸੀ ਹੁੰਦਾ ਹੈ ਜਿਹੜਾ ਵਧਦੀ ਉਮਰ ਵਿੱਚ ਵੀ ਵਾਲਾ ਨੂੰ ਕਾਲਾ ਰੱਖਦਾ ਹੈ।

7. ਦਾਲਾਂ:  ਇਸ ਵਿੱਚ ਕੈਲਸ਼ੀਅਮ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਜਿਸ ਨਾਲ ਵਾਲ ਕਾਲੇ ਤੇ ਸੰਘਣੇ ਹੁੰਦੇ ਹਨ।

8. ਬ੍ਰੋਕਲੀ: ਇਸ ਵਿੱਚ ਵਿਟਾਮਿਨ ਸੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਬਲੱਡ ਸਰਕੂਲੇਸ਼ਨ ਇੰਪਰੂਵ ਹੁੰਦਾ ਹੈ ਜਿਸ ਨਾਲ ਵਾਲ ਕਾਲੇ ਨਹੀਂ ਹੁੰਦੇ।

9. ਟਮਾਟਰ:  ਇਸ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜਿਹੜਾ ਵਾਲਾਂ ਦੀ ਗ੍ਰੌਥ ਨੂੰ ਵਧਾ ਕੇ ਇਸ ਦਾ ਕਾਲਾਪਣ ਬਣਾਈ ਰੱਖਦਾ ਹੈ।

10. ਨੱਟਸ: ਇਸ ਵਿੱਚ ਵਿਟਾਮਿਨ-ਈ ਹੁੰਦਾ ਹੈ ਜਿਹੜਾ ਸਕੇਲਪ ਤੱਕ ਆਕਸੀਜਨ ਲੈਵਲ ਨੂੰ ਮੈਂਨਟੇਨ ਰੱਖਦਾ ਹੈ। ਜਿਸ ਨਾਲ ਵਾਲ ਹੈਲਦੀ ਤੇ ਕਾਲੇ ਹੁੰਦੇ ਹਨ।

11. ਪਨੀਰ :ਇਸ ਵਿੱਚ ਵਿਟਾਮਿਨ-ਕੇ ਹੁੰਦਾ ਹੈ ਜਿਹੜਾ ਵਾਲਾਂ ਦੇ ਕਾਲੇਪਣ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।

12. ਸੋਇਆਬੀਨ :ਇਸ ਵਿੱਚ ਵਿਟਾਮਿਨ-ਬੀ ਹੁੰਦਾ ਹੈ ਜਿਹੜਾ ਵਾਲਾਂ ਨੂੰ ਲੰਮੇ ਤੇ ਕਾਲੇ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।

Leave a Reply

Your email address will not be published. Required fields are marked *

Back to top button