Malout News

ਬੀ.ਕੇ.ਯੂ ਉਗਰਾਹਾਂ ਜੱਥੇਬੰਦੀ ਦੇ ਪਰਿਵਾਰ ਵਿੱਚ ਹੋਇਆ ਵਾਧਾ

ਮਲੋਟ:- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮਲੋਟ ਦੇ ਆਗੂਆਂ ਵੱਲੋਂ ਪਿੰਡ-ਪਿੰਡ ਜਾ ਕੇ ਦਿੱਲੀ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਬਲਾਕ ਮਲੋਟ ਦੇ ਆਗੂ ਕੁਲਦੀਪ ਸਿੰਘ ਕਰਮਗੜ੍ਹ ਨੇ ਦੱਸਿਆ ਕਿ ਜੱਥੇਬੰਦੀ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦ ਨਜਦੀਕੀ ਪਿੰਡ ਡੱਬਵਾਲੀ ਢਾਬ ਦੇ ਕਿਸਾਨਾਂ ਨੇ ਉਗਰਾਹਾਂ ਜੱਥੇਬੰਦੀ ਵਿੱਚ ਸ਼ਾਮਿਲ ਹੋਣ ਦਾ ਫੈਂਸਲਾ ਕੀਤਾ। ਪਿੰਡ ਡੱਬਵਾਲੀ ਢਾਬ ਦੇ ਭਿੰਦਰ ਬਰਾੜ, ਗੁਰਚਰਨ ਬੁੱਗਰ, ਕਾਲਾ ਦਿਲਬਾਗ ਟ੍ਰੇਡਰ ਤੇ ਜਗਜੀਤ ਜੀਤੂ ਆਦਿ ਕਿਸਾਨਾਂ ਨੇ ਕਿਹਾ ਕਿ ਉਹ ਉਗਰਾਹਾਂ ਜੱਥੇਬੰਦੀ ਦੀ ਵਿਚਾਰਧਾਰਾ ਨਾਲ ਸਹਿਮਤ ਹਨ ਤੇ ਜੱਥੇਬੰਦੀ ਦੇ ਕੰਮ ਕਾਜ ਤੋਂ ਬਹੁਤ ਪ੍ਰਭਾਵਿਤ ਹਨ। ਇਸ ਕਰਕੇ ਉਹਨਾਂ ਆਪਣੇ ਪਿੰਡ ਵਿੱਚ ਇਸ ਜੱਥੇਬੰਦੀ ਦੀ ਇਕਾਈ ਬਣਾਉਣ ਦਾ ਫੈਂਸਲਾ ਕੀਤਾ। ਉਹਨਾਂ ਕਿਹਾ ਕਿ ਉਹ ਭਵਿੱਖ ਵਿੱਚ ਜੱਥੇਬੰਦੀ ਦੀਆਂ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣਗੇ ਅਤੇ ਆਪਣੇ ਪਿੰਡ ਵਿੱਚ ਪੂਰੀ ਮਜਬੂਤੀ ਨਾਲ ਦੇ ਕੰਮ-ਕਾਜ ਨੂੰ ਅੱਗੇ ਤੋਰਨਗੇ ਅਤੇ ਵੱਧ ਤੋਂ ਵੱਧ ਕਿਸਾਨਾਂ ਨੂੰ ਆਪਣੇ ਨਾਲ ਜੋੜਨਗੇ।

Leave a Reply

Your email address will not be published. Required fields are marked *

Back to top button