District NewsMalout News
ਬੀਤੇ ਦਿਨ ਪਿੰਡ ਉੜਾਂਗ ਵਿਖੇ ਅੱਠ ਏਕੜ ਨੂੰ ਅੱਗ ਲੱਗਣ ਕਾਰਨ ਕਣਕ ਸੜ ਕੇ ਹੋਈ ਸੁਆਹ
ਮਲੋਟ:- ਪੰਨੀਵਾਲਾ ਫੱਤਾ ਮੰਡੀ ਦੇ ਨਜ਼ਦੀਕ ਪੈਂਦੇ ਪਿੰਡ ਉੜਾਂਗ ਵਿੱਚ ਬੀਤੇ ਦਿਨ ਦੁਪਹਿਰ ਲਗਭਗ ਦੋ ਵਜੇ ਅੱਗ ਲੱਗਣ ਨਾਲ ਅੱਠ ਏਕੜ ਕਣਕ ਸੜ ਕੇ ਸੁਆਹ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਕਿਸਾਨ ਸਰਦੂਲ ਸਿੰਘ ਪੁੱਤਰ ਅੰਗਰੇਜ ਸਿੰਘ, ਪ੍ਰਕਾਸ਼ ਸਿੰਘ ਪੁੱਤਰ ਅਜੈਬ ਸਿੰਘ ਨੂੰ ਹੋਰ ਕਿਸਾਨਾਂ ਨੇ ਅੱਗ ਲੱਗਣ ਦੀ ਸੂਚਨਾ ਦਿੱਤੀ। ਜਿਸ ਦੌਰਾਨ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ
ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ। ਭਾਰਤੀ ਕਿਸਾਨ ਯੂਨੀਅਨ ਡਕੋਦਾ ਦੇ ਜ਼ਿਲ੍ਹਾ ਪ੍ਰਧਾਨ ਡੀ.ਪੀ ਉੜਾਂਗ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਰਕਬੇ ਦੀ ਗਿਰਦਾਵਰੀ ਕਰਵਾ ਕੇ ਪੀੜਿਤ ਕਿਸਾਨ ਨੂੰ 100% ਮੁਆਵਜ਼ਾ ਦਿੱਤਾ ਜਾਵੇ। ਕਿਸਾਨ ਆਗੂ ਨੇ ਦੱਸਿਆ ਕਿ ਨੁਕਸਾਨ ਇਹਨਾਂ ਜਿਆਦਾ ਹੋ ਗਿਆ ਹੈ ਕਿ ਤੂੜੀ ਬਨਣ ਦੇ ਕਾਬਿਲ ਵੀ ਨਹੀ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ।
Author : Malout Live