District NewsMalout News
ਬਾਗਬਾਨੀ ਵਿਭਾਗ ਮਲੋਟ ਨੇ ਸਰਦ ਰੁੱਤ ਦੀਆਂ ਸਬਜ਼ੀ ਬੀਜ ਕਿੱਟਾਂ ਸੰਬੰਧੀ ਦਿੱਤੀ ਇਹ ਜਾਣਕਾਰੀ
ਮਲੋਟ: ਬਾਗਬਾਨੀ ਵਿਭਾਗ ਮਲੋਟ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਰਦ ਰੁੱਤ ਦੀਆਂ ਸਬਜ਼ੀਆਂ ਦੀਆਂ ਬੀਜ ਕਿੱਟਾਂ ਆ ਗਈਆਂ ਹਨ, ਜਿਹਨਾਂ ਦੀ ਕੀਮਤ 80 ਰੁਪਏ ਪ੍ਰਤੀ ਕਿੱਟ ਰੇਟ ਨਿਰਧਾਰਿਤ ਹੈ। ਇੱਕ ਕਿੱਟ ਵਿੱਚ 9 ਕਿਸਮ ਦੀਆਂ ਸਬਜ਼ੀਆਂ ਦੇ ਬੀਜ ਹਨ। ਉਹਨਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਚੰਗੇ ਬੀਜਾਂ ਨੂੰ ਬੀਜ ਕੇ ਘਰੇਲੂ ਬਗੀਚੀ ਅਤੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇ। ਉਹਨਾਂ ਅੱਗੇ ਦੱਸਿਆ ਕਿ ਸਬਜ਼ੀ ਦੀਆਂ ਇਹ ਕਿੱਟਾਂ ਖਰੀਦਣ ਲਈ ਚਾਹਵਾਨ ਵਿਅਕਤੀ ਬਾਗਬਾਨੀ ਦਫ਼ਤਰ ਮਲੋਟ ਨਵੀਂ ਦਾਣਾ ਮੰਡੀ ਨੇੜੇ ਡੀ.ਐੱਸ.ਪੀ ਦਫ਼ਤਰ, ਕਾਟਨ ਯਾਰਡ ਵਿਖੇ ਖਰੀਦ ਸਕਦੇ ਹਨ ਅਤੇ ਵਧੇਰੇ ਜਾਣਕਾਰੀ ਲਈ ਮੋਬਾਇਲ ਨੰ. 9779917317 ਅਤੇ 6239-563061 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਇਹ ਦਫ਼ਤਰ ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਰਹੇਗਾ।
Author: Malout Live