Punjab
ਬਠਿੰਡਾ ‘ਚ ਚਾਚੇ ਨੇ ਭਤੀਜੇ ਨੂੰ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ

ਬਠਿੰਡਾ:- ਬਠਿੰਡਾ ਦੇ ਪਿੰਡ ਤਿਓਨਾ ਵਿਚ ਚਾਚੇ ਵੱਲੋਂ ਆਪਣੇ ਭਤੀਜੇ ਨੂੰ ਗੋਲੀ ਮਾਰ ਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਦੇ ਨਾਂ ‘ਤੇ ਹੋਈ ਹੈ। ਪੁਲਸ ਮੁਤਾਬਕ ਦੋਸ਼ੀ ਗੁਰਜੰਟ ਸਿੰਘ ਨੇ ਪ੍ਰੇਮ ਵਿਆਹ ਕਰਾਇਆ ਸੀ, ਜਿਸ ਤੋਂ ਬਾਅਦ ਪਰਿਵਾਰ ਵਿਚ ਘਰੇਲੂ ਝਗੜਾ ਰਹਿਣ ਲੱਗਾ ਸੀ, ਜਿਸ ਦੇ ਚਲਦੇ ਚਾਚਾ ਭਤੀਜਾ ਆਪਸ ਵਿਚ ਭਿੜ ਗਏੇ ਅਤੇ ਗੁੱਸੇ ਵਿਚ ਆਏ ਚਾਚੇ ਨੇ ਭਤੀਜੇ ਨੂੰ ਗੋਲੀ ਮਾਰ ਦਿੱਤੀ। ਉਥੇ ਹੀ ਮੌਕੇ ‘ਤੇ ਮੌਜੂਦ ਲੜਕੇ ਦੇ ਭਰਾ ਵੱਲੋਂ ਚਾਚੇ ‘ਤੇ ਹਮਲਾ ਕਰ ਦਿੱਤਾ ਗਿਆ ਅਤੇ ਇਸ ਹਮਲੇ ਵਿਚ ਚਾਚਾ ਜ਼ਖਮੀ ਹੋ ਗਿਆ, ਜੋ ਕਿ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਫਿਲਹਾਲ ਪੁਲਸ ਨੇ ਚਾਚਾ ਗੁਰਜੰਟ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।