ਫਾਇਨੈਂਸ ਕੰਪਨੀ ਦੇ ਕਰਮਚਾਰੀ ਨੇ ਫਾਹਾ ਲੈ ਕੀਤੀ ਖੁਦਕੁਸ਼ੀ

ਮਲੋਟ (ਜੁਨੇਜਾ) – ਮਲੋਟ ਦੀ ਭੁੱਲਰ ਕਲੋਨੀ ਵਿਖੇ ਇਕ ਨਿੱਜੀ ਫਾਈਨੈਂਸ ਕੰਪਨੀ ਦੇ 27 ਸਾਲਾ ਕਰਮਚਾਰੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸੁਖਚੈਨ ਸਿੰਘ ਪੁੱਤਰ ਚਮਕੌਰ ਸਿੰਘ ਵਜੋਂ ਹੋਈ ਹੈ, ਜੋ ਕਾਫੀ ਸਮੇਂ ਤੋਂ ਫਾਇਨੈਂਸ ਕੰਪਨੀ ‘ਚ ਸੀ. ਐੱਸ. ਓ. ਦੇ ਅਹੁਦੇ ‘ਤੇ ਤਾਇਨਾਤ ਸੀ। ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਲਪਤਾਲ ਭੇਜ ਦਿੱਤਾ ਪਰ ਪੁਲਸ ਨੂੰ ਅਜੇ ਤੱਕ ਮੌਤ ਦੇ ਕਾਰਨ ਦਾ ਪਤਾ ਨਹੀਂ ਚਲ ਸਕਿਆ। ਜਾਣਕਾਰੀ ਅਨੁਸਾਰ ਫਾਇਨੈਂਸ ਨਿੱਜੀ ਕੰਪਨੀ ਦੇ ਦਫਤਰ ‘ਚ 11 ਮੈਂਬਰ ਕੰਮ ਕਰਦੇ ਸਨ, ਜਿਨ੍ਹਾਂ ‘ਚੋਂ 9 ਕਰਮਚਾਰੀ ਦਫਤਰ ‘ਚ ਬਣੀ ਰਿਹਾਇਸ਼ ‘ਚ ਹੀ ਰਹਿੰਦੇ ਸਨ। ਸੁਖਚੈਨ ਦੀ ਉਨ੍ਹਾਂ ਨਾਲ ਰਹਿ ਰਿਹਾ ਸੀ। ਬੀਤੀ ਰਾਤ ਸੁਖਚੈਨ ਨੇ ਦਫਤਰ ਦੀ ਕਿਚਨ ‘ਚ ਖੁਦ ਨੂੰ ਫਾਂਸੀ ਲੱਗਾ ਲਈ, ਜਿਸ ਦੇ ਬਾਰੇ ਉਥੋਂ ਦੇ ਲੋਕਾਂ ਨੂੰ ਸਵੇਰੇ ਪਤਾ ਲੱਗਾ। ਥਾਣਾ ਸਿਟੀ ਪੁਲਸ ਦੇ ਉਪ-ਪੁਲਸ ਕਪਤਾਨ ਮਲੋਟ ਭੁਪਿੰਦਰ ਸਿੰਘ ਰੰਧਾਵਾ, ਐੱਸ. ਐੱਚ. ਓ. ਸਿਟੀ ਮਲੋਟ, ਐੱਸ. ਆਈ. ਜਸਵੀਰ ਸਿੰਘ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ।