ਪੰਜਾਬ, ਹਰਿਆਣਾ ਅਤੇ ਰਾਜਸਥਾਨ ‘ਚ ਕਪਾਹ ਦੀ ਬੰਪਰ ਪੈਦਾਵਾਰ ਹੋਣ ਦੀ ਆਸ

ਜੈਤੋ – ਉੱਤਰੀ ਖੇਤਰੀ ਸੂਬਿਆਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ‘ਚ ਨਵੇਂ ਕਪਾਹ ਸੀਜ਼ਨ ਫਸਲ ਸਾਲ 2019-20 ਲਈ ਬੀਤੇ ਸਾਲ ਦੇ ਮੁਕਾਬਲੇ ਕਾਫੀ ਚੰਗੀ ਫਸਲ ਬੀਜਾਈ ਹੋਈ ਹੈ। ਕਪਾਹ ਦੀ ਬੀਜਾਈ ਨੂੰ ਦੇਖਦੇ ਹੋਏ ਅਜਿਹਾ ਲੱਗਦਾ ਹੈ ਕਿ ਇਸ ਵਾਰ ਕਪਾਹ ਦੀ ਬੰਪਰ ਪੈਦਾਵਾਰ ਹੋਵੇਗੀ। ਉੱਤਰੀ ਖੇਤਰੀ ਸੂਬਿਆਂ ‘ਚ ਇਸ ਵਾਰ ਕਪਾਹ ਪੈਦਾਵਰ 71 ਤੋਂ 72 ਲੱਖ ਗੰਢ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਮੀਂਹ ਘੱਟ ਹੁੰਦਾ ਹੈ ਤਾਂ ਇਹ ਕਪਾਹ ਫਸਲ ਲਈ ਲਾਭਦਾਇਕ ਹੋ ਸਕਦਾ ਹੈ। ਦੇਸ਼ ‘ਚ ਜ਼ਿਆਦਾਤਰ ਕਪਾਹ ਪੈਦਾਵਾਰ ਸੂਬਿਆਂ ‘ਚ ਕਪਾਹ ਦੀ ਬੀਜਾਈ ਹੋ ਚੁੱਕੀ ਹੈ। ਜਿਥੇ ਬੀਜਾਈ ਅਜੇ ਤੱਕ ਨਹੀਂ ਹੋ ਸਕੀ, ਉਥੇ ਜੁਲਾਈ ਦੇ ਆਖਿਰ ਤੱਕ ਬੀਜਾਈ ਪੂਰੀ ਹੋ ਜਾਵੇਗੀ। ਇਸ ਵਾਰ ਕਿਸਾਨਾਂ ਨੇ ਦੇਸ਼ ਭਰ ‘ਚ ਕਪਾਹ ਬੀਜਾਈ ‘ਚ ਚੰਗੀ ਦਿਸਚਸਪੀ ਲਈ ਹੈ, ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਇਸ ਵਾਰ ਵੀ ਕਪਾਹ ਦਾ ਐੱਮ.ਐੱਸ.ਪੀ. ਵਧੇਗਾ। ਸਰਕਾਰ ਨੇ ਨਵੇਂ ਕਪਾਹ ਸੀਜ਼ਨ ਲਈ ਕਪਾਹ ਦਾ ਸਮਰਥਨ ਮੁੱਲ 100 ਤੋਂ 105 ਰੁਪਏ ਕੁਇੰਟਲ ਨਿਧਾਰਤ ਸੀ ਪਰ ਕਪਾਹ ਕਿਸਾਨਾਂ ਨੂੰ ਉਪਰੋਂ 6400-6500 ਰੁਪਏ ਕੁਇੰਟਲ ਤੋਂ ਵਧ ਭਾਅ ਦਿੱਤੇ ਹਨ।