Malout News

ਪੰਜਾਬ ਸਿਹਤ ਮੁਲਾਜ਼ਮ ਸਾਂਝਾ ਫਰੰਟ ਬਲਾਕ ਆਲਮਵਾਲਾ ਨੇ ਬੀਤੇ ਦਿਨ ਰਣਜੀਤ ਪਾਟਿਲ ਨਾਲ ਬੇਟੀ ਦੇ ਦੇਹਾਂਤ ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਮਲੋਟ:- ਰੋਜ਼ਾਨਾ ਅਜੀਤ ਅਖਬਾਰ ਦੇ ਪ੍ਰਤੀਨਿਧੀ ਰਣਜੀਤ ਸਿੰਘ ਪਾਟਿਲ ਦੇ ਬੇਟੀ ਇਸ਼ਕੀਰਤ ਪਾਟਿਲ ਦਾ ਛੋਟੀ ਉਮਰ ਵਿੱਚ ਇਸ ਸੰਸਾਰ ਤੋ ਚਲੇ ਜਾਣ ਦਾ ਅਕਹਿ ਤੇ ਅਸਹਿ ਦੁੱਖ ਹੈ। ਜੋ ਬਿਆਨ ਕਰਨਾ ਬੜ੍ਹਾ ਮੁਸ਼ਕਿਲ ਹੈ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਸੁਖਜੀਤ ਸਿੰਘ ਆਲਮਵਾਲਾ ਜਰਨਲ ਸਕੱਤਰ ਪੰਜਾਬ ਸਿਹਤ ਮੁਲਾਂਜਮ ਸਾਂਝਾ ਫਰੰਟ ਜਿਲਾ ਸ਼੍ਰੀ ਮੁਕਤਸਰ ਸਾਹਿਬ ਵੱਲੋ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਦੁੱਖ ਦੀ ਘੜ੍ਹੀ ਵਿੱਚ ਸ਼ਾਮਿਲ ਹੁੰਦੇ ਹੋਏ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਸ ਨਿੱਕੀ ਬੱਚੀ ਦੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਪਿੱਛੇ ਪਰਿਵਾਰ ਨੂੰ ਤੇ ਸਾਕ-ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਸ ਮੌਕੇ ਗੁਰਵਿੰਦਰ ਸਿੰਘ, ਰਾਕੇਸ਼ ਗਿਰਧਰ, ਮਨੋਜ ਕੁਮਾਰ, ਹਰਮਿੰਦਰ ਸਿੰਘ, ਜੋਬਨਜੀਤ ਸਿੰਘ, ਗੁਰਪ੍ਰੀਤ ਸਿੰਘ ਕਬਰਵਾਲਾ, ਰਾਜਿੰਦਰ ਕੁਮਾਰ, ਰਾਜਵੰਤ ਕੌਰ, ਸੁਨੀਤਾ, ਸੁਮਨਦੀਪ ਕੌਰ ਹਾਜ਼ਿਰ ਸਨ।

Leave a Reply

Your email address will not be published. Required fields are marked *

Back to top button