ਪੰਜਾਬ ਰਾਜ ਪੱਧਰੀ ਖੇਡਾਂ ਅੰਡਰ 18 ਦੀਆਂ ਖੇਡਾਂ ਸ਼ੁਰੂ

ਸ੍ਰੀ ਮੁਕਤਸਰ ਸਾਹਿਬ:- ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਡ ਵਿਭਾਗ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਪੰਜਾਬ ਰਾਜ ਖੇਡਾਂ ਅੰਡਰ-18 ਲੜਕੀਆਂ ਦੀ ਸ਼ੁਰੂਆਤ ਇੱਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਹੋਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਆਈ.ਏ.ਐਸ. ਨੇ ਖੇਡ ਵਿਭਾਗ ਦਾ ਝੰਡਾ ਲਹਿਰਾ ਕੇ ਇੰਨ੍ਹਾਂ ਖੇਡਾਂ ਦਾ ਰਸਮੀ ਆਰੰਭ ਕੀਤਾ । ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਖਿਡਾਰੀਆਂ ਨੂੰ ਸੱਚੀ ਖੇਡ ਭਾਵਨਾ ਨਾਲ ਖੇਡਣ ਦੀ ਅਪੀਲ ਕੀਤੀ। ਉਨ੍ਹਾਂ ਨੇ ਪ੍ਰਬੰਧਕਾਂ ਨੂੰ ਵੀ ਹਦਾਇਤ ਕੀਤੀ ਕਿ ਖੇਡਾਂ ਪੂਰੀ ਤਰਾਂ ਪਾਰਦਰਸ਼ੀ ਤਰੀਕੇ ਨਾਲ ਕਰਵਾਈਆਂ ਜਾਣ । ਉਨ੍ਹਾਂ ਨੇ ਕਿਹਾ ਕਿ ਖੇਡਾਂ ਦਾ ਜੀਵਨ ਵਿਚ ਬਹੁਤ ਉੱਤਮ ਸਥਾਨ ਹੈ ਅਤੇ ਇਹ ਸਾਡੇ ਵਿਅਕਤੀਤਵ ਦੇ ਨਿਖਾਰ ਬਣਦੀਆਂ ਹਨ | ਇਹ ਖੇਡਾਂ 3 ਦਿਨ ਤੱਕ ਚੱਲਣਗੀਆਂ । ਇਸ ਵਿਚ 22 ਜ਼ਿਲਿ੍ਹਆਂ ਦੀਆਂ ਖਿਡਾਰਨਾਂ ਭਾਗ ਲੈ ਰਹੀਆਂ ਹਨ। ਖੇਡਾਂ ਵਿਚ ਕੁਲ 21 ਪ੍ਰਕਾਰ ਦੀਆਂ ਖੇਡਾਂ ਦੇ ਮੁਕਾਬਲੇ ਹੋਣਗੇ, ਜਿਸ ਵਿਚ ਅਥਲੈਟਿਕਸ,ਤੀਰ-ਅੰਦਾਜ਼ੀ, ਬਾਕਸਿੰਗ, ਬਾਸਕਟਬਾਲ, ਬੈਡਮਿੰਟਨ, ਕੁਸ਼ਤੀ, ਟੇਬਲ ਟੈਨਿਸ, ਵਾਲੀਬਾਲ, ਰੋਲਰ ਸਕੇਟਿੰਗ, ਖੋ-ਖੋ, ਫੁੱਟਬਾਲ, ਹਾਕੀ, ਹੈਾਡਬਾਲ, ਜੁਡੋ, ਜਿਮਨਾਸਟਿਕ, ਫੈਂਸਿੰਗ, ਤੈਰਾਕੀ, ਵੇਟਲਿਫਟਿੰਗ, ਕਬੱਡੀ ਨੈਸ਼ਨਲ ਸਟਾਇਲ ਅਤੇ ਕਬੱਡੀ ਸਰਕਲ ਸਟਾਇਲ ਦੇ ਮੁਕਾਬਲੇ ਸ਼ਾਮਿਲ ਹਨ। ਮੁੱਖ ਮਹਿਮਾਨ ਵਲੋਂ ਝੰਡਾ ਲਹਿਰਾਉਣ ਦੀ ਰਸਮ ਹੋਣ ਤੋਂ ਬਾਅਦ ਸਾਰੇ 22 ਜ਼ਿਲ੍ਹਿਆਂ ਦੀਆਂ ਟੀਮਾਂ ਨੇ ਮਾਰਚ ਪਾਸਟ ਵਿਚ ਸ਼ਿਰਕਤ ਕੀਤੀ ਅਤੇ ਸਮੂਹ ਖਿਡਾਰੀਆਂ ਨੇ ਖੇਡ ਭਾਵਨਾ ਨਾਲ ਖੇਡਾਂ ਵਿਚ ਸ਼ਿਰਕਤ ਦੀ ਸਹੁੰ ਚੁੱਕੀ। ਇਸ ਮੌਕੇ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਨਰਿੰਦਰ ਸਿੰਘ ਕਾਉਣੀ, ਵਧੀਕ ਡਿਪਟੀ ਕਮਿਸ਼ਨਰ ਡਾ: ਰਿਚਾ ਆਈ.ਏ.ਐਸ. ਐਸ.ਪੀ. ਗੁਰਮੇਲ ਸਿੰਘ ਧਾਲੀਵਾਲ, ਐਸ.ਡੀ.ਐਮ. ਸ੍ਰੀਮਤੀ ਵੀਰਪਾਲ ਕੌਰ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਹਰਚਰਨ ਸਿੰਘ ਬਰਾੜ, ਸਾਬਕਾ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ, ਜਗਜੀਤ ਸਿੰਘ ਹਨੀ ਫ਼ੱਤਣਵਾਲਾ, ਗੁਰਸੰਤ ਸਿੰਘ ਬਰਾੜ, ਸਿਮਰਜੀਤ ਸਿੰਘ ਭੀਨਾ ਬਰਾੜ, ਸਤਪਾਲ ਬਾਂਸਲ, ਭਿੰਦਰ ਸ਼ਰਮਾ, ਯਾਦਵਿੰਦਰ ਸਿੰਘ ਲਾਲੀ ਬਾਵਾ, ਜ਼ਿਲ੍ਹਾ ਖੇਡ ਅਫ਼ਸਰ ਅਨਿੰਦਰਵੀਰ ਕੌਰ ਬਰਾੜ, ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ, ਜੀ.ਸਓ.ਜੀ ਇੰਚਾਰਜ ਸ: ਜੀ ਐਸ. ਔਲਖ, ਦਲਜੀਤ ਸਿੰਘ, ਰਾਜ ਕੁਮਾਰ ਮੋਂਗਾਂ, ਬਲਵੰਤ ਸਿੰਘ ਆਦਿ ਹਾਜਰ ਸਨ ।