District NewsMalout News

ਪੰਜਾਬ ਯੂਨੀਵਰਸਿਟੀ ਐਮ.ਏ ਪੰਜਾਬੀ ਦੇ ਇਮਤਿਹਾਨਾਂ ਦੀ ਟੋਪਰ ਲਿਸਟ ਵਿੱਚ ਸੀ.ਜੀ.ਐਮ ਕਾਲਜ ਮੋਹਲਾਂ ਦੀ ਵਿਦਿਆਰਥਣ ਪਰਾਚੀ ਨਰੂਲਾ ਦਾ ਨਾਮ ਵੀ ਸ਼ਾਮਿਲ

ਮਲੋਟ: ਸੀ.ਜੀ.ਐਮ ਕਾਲਜ ਮੋਹਲਾਂ ਦੇ ਵਿਦਿਆਰਥੀਆਂ ਨੇ ਦਸੰਬਰ 2022 ਦੀ ਪ੍ਰੀਖਿਆ ਵਿੱਚ ਐਮ.ਏ ਪੰਜਾਬੀ ਭਾਗ ਦੂਜਾ ਸਮੈਸਟਰ ਤੀਜਾ ਦੇ ਨਤੀਜੇ ਵਿੱਚ ਸ਼ਾਨਦਾਰ ਪੁਜੀਸ਼ਨਾ ਹਾਸਿਲ ਕੀਤੀਆਂ ਹਨ। ਕਾਲਜ ਵਿੱਚ ਪਹਿਲਾ ਸਥਾਨ ਅਤੇ ਪੰਜਾਬ ਯੂਨੀਵਰਸਿਟੀ ਵਿੱਚ 10ਵਾਂ ਸਥਾਨ ਵਿਦਿਆਰਥੀ ਪਰਾਚੀ ਨਰੂਲਾ ਨੇ 77.75 ਫੀਸਦੀ, ਦੂਜਾ ਸਥਾਨ ਮਨਪ੍ਰੀਤ ਸਿੰਘ ਨੇ 71.05 ਫ਼ੀਸਦੀ ਤੇ ਤੀਜੇ ਸਥਾਨ ਤੇ ਜਸਵਿੰਦਰ ਕੌਰ ਨੇ 65.75 ਫੀਸਦੀ ਲੈ ਕੇ ਉਪਲੱਬਧੀ ਹਾਸਿਲ ਕੀਤੀ ਹੈ। ਇੰਨ੍ਹਾਂ ਵਿਦਿਆਰਥੀਆਂ ਦੀ ਕਾਮਯਾਬੀ ਪਿੱਛੇ ਸਿਹਰਾ ਯੋਗ ਅਧਿਆਪਕਾਂ, ਵਿਦਿਆਰਥੀਆਂ ਦੀ ਮਿਹਨਤ ਅਤੇ ਸੰਸਥਾ ਚਲਾਉਣ ਵਾਲੀ ਮੈਨੇਜ਼ਮੈਂਟ ਨੂੰ ਜਾਂਦਾ ਹੈ। ਇਸ ਦੌਰਾਨ ਕਾਲਜ ਚੇਅਰਮੈਨ ਸਤਪਾਲ ਮੋਹਲਾਂ ਨੇ ਕਾਲਜ ਦਾ ਅਜਿਹਾ ਸ਼ਾਨਦਾਰ ਨਤੀਜਾ ਆਉਣ ਤੇ ਸਮੂਹ ਕਾਲਜ ਸਟਾਫ਼ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਮੈਨੇਜ਼ਮੈਂਟ ਮੈਂਬਰ ਨਵਜੀਤ ਮੋਹਲਾਂ, ਜਗਤਾਰ ਸਿੰਘ ਬਰਾੜ, ਰਾਜ ਕੁਮਾਰ ਨੇ ਵਿਦਿਆਰਥੀਆਂ ਦੀਆਂ ਇਹਨਾਂ ਪ੍ਰਾਪਤੀਆਂ ਤੇ ਬੜਾ ਮਾਣ ਮਹਿਸੂਸ ਕੀਤਾ ਹੈ। ਇਸ ਦੌਰਾਨ ਪ੍ਰਿੰਸੀਪਲ ਤੇ ਪੰਜਾਬੀ ਵਿਭਾਗ ਦੇ ਹੈੱਡ ਡਾ. ਬਲਜੀਤ ਸਿੰਘ ਅਤੇ ਸਟਾਫ਼ ਪ੍ਰੋ. ਸਿੰਮੀਪ੍ਰੀਤ ਕੌਰ, ਪ੍ਰੋ. ਰਾਜਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।

Author: Malout Live

Back to top button