Punjab
ਪੰਜਾਬ ਦੇ ਸਕੂਲਾਂ ਦਾ 1 ਅਕਤੂਬਰ 2019 ਤੋਂ ਬਦਲਿਆ ਸਮਾਂ

ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸੂਬੇ ਦੇ ਸਕੂਲਾਂ ਦੀ ਨਵੀਂ ਸਮਾਂ-ਸਾਰਣੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ 1 ਅਕਤੂਬਰ, 2019 ਤੋਂ 31 ਅਕਤੂਬਰ 2019 ਅਤੇ 1 ਮਾਰਚ 2020 ਤੋਂ 31 ਮਾਰਚ 2020 ਤੱਕ ਸਾਰੇ ਪ੍ਰਾਈਮਰੀ ਸਕੂਲਾਂ ਦਾ ਸਮਾਂ ਹੁਣ ਸਵੇਰੇ 8.30 ਵਜੇ ਤੋਂ ਦੁਪਹਿਰ 2.30 ਵਜੇ ਤੱਕ ਹੋਵੇਗਾ, ਜਦੋਂ ਕਿ ਸਾਰੇ ਮਿਡਲ, ਹਾਈ ਅਤੇ ਹਾਇਰ ਸਕੈਂਡਰੀ ਸਕੂਲਾਂ ਦਾ ਸਮਾਂ ਸਵੇਰੇ 8.30 ਵਜੇ ਤੋਂ ਦੁਪਹਿਰ 2.50 ਵਜੇ ਤੱਕ ਹੋਵੇਗਾ।
ਇਸੇ ਤਰ੍ਹਾਂ ਹੀ 1 ਨਵੰਬਰ, 2019 ਤੋਂ 28 ਫਰਵਰੀ 2020 ਤੱਕ ਸਾਰੇ ਪ੍ਰਾਈਮਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗਾ, ਜਦੋਂ ਕਿ ਸਾਰੇ ਮਿਡਲ, ਹਾਈ ਅਤੇ ਹਾਇਰ ਸਕੈਂਡਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3.20 ਵਜੇ ਤੱਕ ਹੋਵੇਗਾ।