ਪੁਲਿਸ ਪਾਰਟੀ ਅਤੇ ਸੀ.ਆਈ.ਡੀ ਡਿਪਾਰਟਮੈਂਟ ਮਲੋਟ ਵੱਲੋ ਕਾਬੂ ਕੀਤਾ ਗਿਆ ਮੋਟਰ ਸਾਈਕਲ ਸਵਾਰ ਲੁਟੇਰਾ

ਮਲੋਟ:- ਬੀਤੇ ਦਿਨ ਮੋਟਰ ਸਾਈਕਲ ਸਵਾਰ ਬੈਗ ਖੋ ਕੇ ਫਰਾਰ ਦੋਸ਼ੀ ਨੂੰ ਪੁਲਿਸ ਪਾਰਟੀ ਅਤੇ ਸੀ.ਆਈ.ਡੀ ਡਿਪਾਰਟਮੈਂਟ ਮਲੋਟ ਵਲੋਂ ਕਾਬੂ ਕਰ ਲਿਆ ਗਿਆ। ਮਿਤੀ 10.07.19 ਨੂੰ ਰਾਜ ਕੁਮਾਰ ਦੇ ਮਾਤਾ ਗੀਤਾ ਰਾਣੀ ਪਿੰਡ ਕਰਮਗੜ੍ਹ ਤੋਂ ਸਿਵਲ ਹਸਪਤਾਲ ਮਲੋਟ ਆ ਰਹੇ ਸੀ । ਡਾ:ਆਰ.ਪੀ ਸਿੰਘ ਦੇ ਹਸਪਤਾਲ ਦੇ ਬੈਕ ਸਾਈਡ ਖਾਲੇ ਵਾਲੇ ਗਲੀ ਵਿੱਚ ਉਸ ਦੀ ਮਾਤਾ ਪਾਸੋ ਇੱਕ ਮੋਟਰਸਾਇਕਲ ਸਵਾਰ ਵਿਅਕਤੀ ਇੱਕ ਝੋਲਾ ਜਿਸ ਵਿੱਚ ਜਰੂਰੀ ਕਾਗਜਾਤ ਅਤੇ ਕੁੱਝ ਨਗਦੀ ਸੀ ਨੂੰ ਖੋਹ ਕੇ ਫਰਾਰ ਹੋ ਗਿਆ ਸੀ। ਤਫਤੀਸ਼ ਸ:ਥ ਸੁਖਪਾਲ ਸਿੰਘ ਸਮੇਤ ਪੁਲਿਸ ਪਾਰਟੀ ਅਤੇ ਸੀ.ਆਈ.ਡੀ ਡਿਪਾਰਟਮੈਂਟ ਮਲੋਟ ਦੇ ਸ:ਥ ਮਹਿਲ ਸਿੰਘ ਅਤੇ ਸਿਪਾਹੀ ਹਰਵਿੰਦਰ ਸਿੰਘ ਵਲੋਂ ਦੋਸ਼ੀ ਵਿਸ਼ਾਲ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਮਲੋਟ ਪਿੰਡ ਮਲੋਟ ਨੂੰ ਮਿਤੀ 11.07.19 ਕਾਬੂ ਕਰ ਲਿਆ ਗਿਆ। ਪੁਲਿਸ ਨੇ ਦੋਸ਼ੀ ਵਲੋਂ ਖੋਹ ਕੀਤੇ ਗਏ ਝੋਲੇ, ਜਿਸ ਵਿੱਚ ਇੱਕ ਅਧਾਰ ਕਾਰਡ , ਬੈਂਕ ਦੀ ਕਾਪੀ ਅਤੇ 500/- ਰੁਪਏ ਨਗਦੀ ਅਤੇ ਇੱਕ ਮੋਟਰਸਾਇਕਲ ਬਿਨਾਂ ਨੰਬਰੀ ਮਾਰਕਾ ਬਜਾਜ XCD – 135 ਰੰਗ ਨੀਲਾ ਕਾਲਾ ਬਰਾਮਦ ਕੀਤਾ ਗਿਆ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ, ਦੋਸ਼ਾਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਦੋਸ਼ੀ ਤੋਂ ਹੋਰ ਵੀ ਸੰਨਸਨੀ ਖੇਜ ਖੁਲਾਸੇ ਹੋਣ ਦੀ ਸੰਭਾਵਨਾ ਹੈ ।