ਪੁਲਿਸ ਕਰਮਚਾਰੀਆਂ ਵਲੋਂ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਲਗਾਏ ਜਾ ਰਹੇ ਹਨ ਪੌਦੇ

ਮਲੋਟ:- ਪੁਲਿਸ ਕਰਮਚਾਰੀਆਂ ਨੇ ‘ਸੇਵ ਨੇਚਰ, ਸੇਵ ਹਿਊਮਨ’ ਸੰਸਥਾ ਬਣਾਈ ਹੋਈ ਹੈ, ਜਿਸ ਵਿਚ ਜਿਆਦਾਤਰ ਪੁਲਿਸ ਕਰਮਚਾਰੀ ਹਨ ਅਤੇ ਇਹ ਸੰਸਥਾ ਲੋਕਾਂ ਨੂੰ ਪੌਦੇ ਲਗਾ ਕੇ ਵਾਤਾਵਰਣ ਨੂੰ ਬਚਾਉਣ ਦਾ ਸੰਦੇਸ਼ ਦੇ ਰਹੀ ਹੈ ਅਤੇ ਖੁਦ ਵੀ ਵੱਧ ਤੋਂ ਵੱਧ ਪੌਦੇ ਲਗਾਉਣ ਵਿਚ ਜੁਟੇ ਹੋਏ ਹਨ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਸਾਫ਼ ਸੁਥਰਾ ਵਾਤਾਵਰਣ ਮਿਲ ਸਕੇਂ। ਹੈੱਡ ਕਾਂਸਟੇਬਲ ਸੁਰਿੰਦਰ ਸਿੰਘ ਵਿਰਕ ਖੇੜਾ,ਸਿਪਾਹੀ ਗੁਰਪ੍ਰੀਤ ਸਿੰਘ ਤੱਪਾ ਖੇੜਾ,ਮਹਿਲਾ ਸਿਪਾਹੀ ਹਰਮੀਤ ਕੌਰ ਸਿਟੀ ਆਵਾਜਾਈ ਪੁਲਿਸ, ਐਡਵੋਕੇਟ ਅਮਿਤੋਜ ਸਰਾਂ,ਸੁਰਿੰਦਰ ਸਿੰਘ ਭੱਟੀ ਵਿਰਕ ਖੇੜਾ ਨੇ ਦੱਸਿਆ ਕਿ ਉਹਨਾਂ ਨੇ ਹੁਣ ਤੱਕ ਮਲੋਟ ਦੇ ਬੱਸ ਸਟੈਂਡ ਤੋਂ ਲੈ ਕੇ ਤਿਕੋਣੀ ਚੌਂਕ ਤੱਕ ਅਤੇ ਪਿੰਡ ਵਿਰਕ ਖੇੜਾ ਵਿਖੇ 100 ਤੋਂ ਵੀ ਜ਼ਿਆਦਾ ਪੌਦੇ ਲਗਾਏ ਹਨ ਅਤੇ ਹੋਰ ਵੀ ਲਗਾਤਾਰ ਪੌਦੇ ਲਗਾ ਰਹੇ ਹਨ। ਉਹਨਾਂ ਦੱਸਿਆ ਕਿ ਪੌਦੇ ਲਗਾਉਣੇ ਤੇ ਰਿਸ਼ਤੇ ਬਣਾਉਣੇ ਬਹੁਤ ਆਸਾਨ ਹਨ, ਪ੍ਰੰਤੂ ਇਹਨਾਂ ਦੋਵਾਂ ਦੀ ਇਨਸਾਨ ਦੀ ਜਿੰਦਗੀ ਵਿਚ ਬਹੁਤ ਅਹਿਮੀਅਤ ਹੈ। ਪੌਦੇ ਸਾਨੂੰ ਸਾਹ ਲਈ ਆਕਸੀਜਨ ਦਿੰਦੇ ਹਨ ਤੇ ਰਿਸ਼ਤੇ ਸਾਨੂੰ ਜਿੰਦਾ ਰਹਿਣ ਲਈ ਅਹਿਸਾਸ ਦਿੰਦੇ ਹਨ, ਪਰ ਜੇਕਰ ਇਹਨਾਂ ਇਹਨਾਂ ਇਹਨਾਂ ਇਹਨਾਂ ਇਹਨਾਂ ਦੋਵਾਂ ਦੀ ਅਸੀਂ ਪ੍ਰਵਾਹ ਨਾ ਕਰੀਏ ਤਾਂ ਇਹ ਮੁਰਝਾ ਜਾਂਦੇ ਹਨ। ਇਸ ਲਈ ਸਮੇਂ-ਸਮੇਂ ਤੇ ਇਹਨਾਂ ਨੂੰ ਲੋੜ ਮੁਤਾਬਿਕ ਪਾਣੀ ਦੇਣਾ ਧਿਆਨ ਦੇਣਾ ਬਹੁਤ ਜਰੂਰੀ ਹੈ ਤਾਂ ਜੋ ਰਿਸ਼ਤੇ ਤੇ ਪੌਦੇ ਸੰਭਾਲ ਲਓ ਇਸ ਨਾਲ ਹੀ ਭਵਿੱਖ ਖੁਸ਼ਹਾਲ ਹੋ ਸਕਦਾ ਹੈ।