District NewsMalout News
ਪਿੰਡ ਸਿੱਖਵਾਲਾ ਵਿਖੇ ਮੁਨਿਆਰੀ ਅਤੇ ਪੈਸਟੀਸਾਈਡ ਦੀ ਦੁਕਾਨ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਪਾਇਆ ਕਾਬੂ
ਮਲੋਟ:- ਬੀਤੀ ਸ਼ਾਮ ਪਿੰਡ ਸਿੱਖਵਾਲਾ ਵਿਖੇ ਇੱਕ ਮੁਨਿਆਰੀ ਅਤੇ ਪੈਸਟੀਸਾਈਡ ਦੀ ਦੁਕਾਨ ਵਿੱਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਮੁਨਿਆਰੀ ਦੀ ਦੁਕਾਨ ਅਨਮੋਲ ਗਾਰਮੈਂਟਸ ਦਾ ਕਾਫ਼ੀ ਨੁਕਸਾਨ ਹੋ ਗਿਆ। ਜਾਣਕਾਰੀ ਦਿੰਦਿਆਂ ਫਾਇਰ ਅਫ਼ਸਰ ਗੁਰਸ਼ਰਨ ਸਿੰਘ ਬਿੱਟੂ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਣ ਤੇ ਉਹ 2 ਗੱਡੀਆਂ ਸਮੇਤ ਮੌਕੇ ਤੇ ਪੁੱਜੇ। ਉਹਨਾਂ ਮੌਕੇ ਤੇ ਜਾ ਕੇ ਦੇਖਿਆ ਤਾਂ ਮੁਨਿਆਰੀ ਦੀ ਦੁਕਾਨ ਪੂਰੀ ਤਰ੍ਹਾਂ ਅੱਗ ਦੀ ਚਪੇਟ ਵਿੱਚ ਆ ਚੁੱਕੀ ਸੀ। ਜਿਸ ਵਿੱਚ ਮੁਨਿਆਰੀ ਦਾ ਸਮਾਨ, ਕੱਪੜਾ, ਪਲਾਸਟਿਕ, ਬੂਟ ਆਦਿ ਪੂਰੀ ਤਰ੍ਹਾਂ ਸੜ ਰਿਹਾ ਸੀ। ਫਾਇਰ ਬ੍ਰਿਗੇਡ ਟੀਮ ਨੇ ਸੂਝ ਬੂਝ ਨਾਲ ਕੰਮ ਲੈਂਦਿਆ ਬਲਜੀਤ ਸਿੰਘ ਦੀ 45 ਫੁੱਟ ਲੰਬੀ ਦੁਕਾਨ ਦੀਆਂ ਕੰਧਾਂ ਵਿੱਚ ਪਾੜ ਪਾ ਕੇ ਅੱਗ ਤੇ ਕਾਬੂ ਪਾਇਆ ਅਤੇ ਨਾਲ ਲੱਗਦੀ ਗੁਰਨਾਮ ਸਿੰਘ ਦੀ ਪੈਸਟੀਸਾਈਡ ਦੀ ਦੁਕਾਨ ਦਾ ਸਮਾਨ ਪਿੰਡ ਵਾਸੀਆਂ ਦੀ ਮੱਦਦ ਨਾਲ ਬਾਹਰ ਕੱਢ ਕੇ ਬਚਾ ਲਿਆ। ਪਰ ਮੁਨਿਆਰੀ ਦੀ ਦੁਕਾਨ ਦਾ ਕਾਫ਼ੀ ਨੁਕਸਾਨ ਹੋ ਗਿਆ।