District NewsMalout News
ਪਿੰਡ ਸ਼ਾਮ ਖੇੜਾ ਦੀ ਪੰਚਾਇਤ ਨੇ ਸਬ-ਸੈਂਟਰ ਲਈ ਨਵੀਂ ਬਿਲਡਿੰਗ ਤਿਆਰ ਕਰ ਸਿਹਤ ਵਿਭਾਗ ਕਰਮਚਾਰੀਆਂ ਨੂੰ ਸੌਂਪੀ
ਮਲੋਟ:- ਸਿਹਤ ਵਿਭਾਗ ਸੀ.ਐੱਚ.ਸੀ ਆਲਮਵਾਲਾ ਦੇ ਅਧੀਨ ਆਉਂਦੇ ਸਬ-ਸੈਂਟਰ ਪਿੰਡ ਸ਼ਾਮ ਖੇੜਾ ਦੇ ਸਿਹਤ ਵਿਭਾਗ ਕਰਮਚਾਰੀਆਂ ਨੂੰ ਪਿੰਡ ਸ਼ਾਮ ਖੇੜਾ ਦੀ ਪੰਚਾਇਤ ਵੱਲੋਂ ਸਬ-ਸੈਂਟਰ ਲਈ ਨਵੀਂ ਬਿਲਡਿੰਗ ਤਿਆਰ ਕਰਕੇ ਸੌਂਪੀ ਗਈ। ਇਸ ਸਮੇਂ ਮੌਜੂਦਾ ਸਰਪੰਚ ਪ੍ਰੀਤਮ ਸਿੰਘ (ਐਕਸ ਆਰਮੀ ਕਲਰਕ) ਅਤੇ ਪੰਚਾਇਤ ਮੈਂਬਰ ਹਾਜਿਰ ਸਨ।
ਇਸ ਮੌਕੇ ਸਿਹਤ ਵਿਭਾਗ ਦੀ ਟੀਮ ਰਾਜਵਿੰਦਰ ਕੌਰ CHO, ਰਵਿੰਦਰ ਸਿੰਘ MPHW (M), ਰਾਜਵੰਤ ਕੌਰ MPHW(F), ਨੇ ਪੰਚਾਇਤ ਨੂੰ ਵਿਸ਼ਵਾਸ ਦਿਵਾਇਆ ਕਿ ਲੋਕਾਂ ਨੂੰ ਪੂਰੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।