Malout News
ਪਿੰਡ ਥਰਾਜਵਾਲਾ ਵਿਖੇ ਬਿਜਲੀ ਸ਼ਾਰਟ ਸਰਕਟ ਕਾਰਨ ਸੜੀ ਝੋਨੇ ਦੀ ਪਰਾਲੀ
ਮਲੋਟ:- ਬੀਤੇ ਦਿਨ ਪਿੰਡ ਥਰਾਜਵਾਲਾ ਦੇ ਰਕਬੇ ਵਿਚ ਬਿਜਲੀ ਸ਼ਾਰਟ ਸਰਕਟ ਹੋਣ ਨਾਲ ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲੱਗ ਗਈ। ਪਿੰਡ ਵਾਸੀਆਂ ਦੀ ਦਲੇਰੀ ਤੇ ਹਿੰਮਤ ਨਾਲ ਅੱਗ ‘ਤੇ ਕਾਬੂ ਪਾਉਂਦਿਆਂ ਖੜ੍ਹੇ ਝੋਨੇ ਨੂੰ ਬਚਾਅ ਲਿਆ ਗਿਆ ਹੈ। ਕਿਸਾਨ ਜਗਪਾਲ ਸਿੰਘ ਨੇ ਦੱਸਿਆ ਕਿ ਬਾਅਦ ਦੁਪਹਿਰ ਅਚਾਨਕ ਖੇਤਾਂ ਵਿੱਚੋਂ ਲੰਘਦੀ ਹੋਈ ਬਿਜਲੀ ਸਪਲਾਈ ਦੀਆਂ ਤਾਰਾਂ ਵਿੱਚੋਂ ਨਿਕਲੀ ਅੱਗ ਦੀ ਚੰਗਿਆੜੀ ਨਾਲ ਉਸਦੇ ਖੇਤ ਵਿਚ ਪਈ ਝੋਨੇ ਦੀ ਪਰਾਲੀ ਨੂੰ ਅੱਗ ਲੱਗ ਗਈ ਤੇ ਅੱਧਾ ਏਕੜ ਝੋਨੇ ਦੀ ਪਰਾਲੀ ਸੜ ਗਈ ਹੈ। ਸੂਚਨਾ ਮਿਲਦੇ ਹੀ ਪਿੰਡ ਵਾਸੀਆਂ ਨੇ ਮੌਕੇ ‘ਤੇ ਹੀ ਵੱਡੀ ਗਿਣਤੀ ਵਿਚ ਪੁੱਜ ਕੇ ਜਲਦੀ ਹੀ ਅੱਗ ‘ਤੇ ਕਾਬੂ ਪਾ ਲਿਆ । ਪ੍ਰਤੱਖ ਦਰਸ਼ੀਆਂ ਦਾ ਕਹਿਣਾ ਸੀ ਕਿ ਜੇਕਰ ਅੱਗ ‘ਤੇ ਕਾਬੂ ਨਾ ਪਾਇਆ ਜਾਂਦਾ ਤਾਂ ਆਸਪਾਸ ਸੈਂਕੜੇ ਏਕੜ ਖੜ੍ਹੇ ਝੋਨੇ ਨੂੰ ਅੱਗ ਆਪਣੀ ਲਪੇਟ ਵਿਚ ਲੈ ਲੈਂਦੀ ਤਾਂ ਕਈ ਲੱਖਾਂ ਦੀ ਫ਼ਸਲ ਦਾ ਨੁਕਸਾਨ ਹੋ ਜਾਣਾ ਸੀ।