ਪਿਛਲੇ ਦਿਨੀਂ ਸੁਪਰ ਬਾਜ਼ਾਰ ਵਿੱਚੋਂ ਮੋਟਰਸਾਇਕਲ ਹੋਇਆ ਚੋਰੀ, ਤਸਵੀਰਾਂ ਸੀ.ਸੀ.ਟੀ.ਵੀ ‘ਚ ਕੈਦ
ਮਲੋਟ: ਬੀਤੇ ਪਿਛਲੇ ਦਿਨੀਂ ਸਿੰਘ ਸਭਾ ਗੁਰਦੁਆਰਾ, ਸੁਪਰ ਬਾਜ਼ਾਰ, ਗਲੀ ਨੰਬਰ 4 ਵਿਖੇ ਅਕਸ਼ਤ ਮੁੰਜਾਲ ਪੁੱਤਰ ਨਵੀਨ ਮੁੰਜਾਲ ਦਾ ਸਪਲੈਂਡਰ ਮੋਟਰਸਾਇਕਲ ਜਿਸ ਦਾ ਨੰਬਰ ਪੀ.ਬੀ 53ਬੀ 7797 ਦਾ ਚੈਸੀ ਨੰਬਰ MBLHAR076JHG05518, ਇੰਜਨ ਨੰਬਰ HA10AGJHF65408, ਸਿਲਵਰ ਰੰਗ ਸ਼ਾਮ ਨੂੰ 3:30 ਵਜੇ ਘਰ ਦੇ ਬਾਹਰ ਖੜ੍ਹਾ ਕੀਤਾ ਸੀ। ਇਸ ਦੌਰਾਨ ਜਦੋਂ ਅਕਸ਼ਤ ਮੁੰਜਾਲ ਤਕਰੀਬਨ ਘੰਟੇ ਬਾਅਦ ਵਾਪਿਸ ਆਇਆ ਤਾਂ ਦੇਖਿਆ ਕਿ ਉਸਦਾ ਮੋਟਰਸਾਇਕਲ ਉਸ ਜਗ੍ਹਾ ਮੋਜੂਦ ਨਹੀ ਸੀ, ਜੋ ਕਿ ਅਣਪਛਾਤੇ ਵਿਅਕਤੀਆਂ ਦੁਆਰਾ ਚੋਰੀ ਕਰ ਲਿਆ ਗਿਆ। ਇਸ ਦੌਰਾਨ ਅਕਸ਼ਤ ਮੁੰਜਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਚੋਰਾਂ ਦੀ ਫੋਟੋ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ ਹੈ। ਅਕਸ਼ਤ ਮੁੰਜਾਲ ਨੇ ਦੱਸਿਆ ਕਿ ਇਸ ਬਾਬਾਤ ਥਾਣਾ ਸਿਟੀ ਮਲੋਟ ਵਿਖੇ ਚੋਰੀ ਦੀ ਰਿਪੋਰਟ ਦਰਜ ਕਰਵਾਈ ਹੋਈ ਹੈ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਅਗਰ ਇਸ ਨੰਬਰ ਦਾ ਮੋਟਰਸਾਇਕਲ ਕਿਤੇ ਦਿਖਾਈ ਦਿੰਦਾ ਹੈ ਤਾਂ ਉਹ 99157-78784 ਨੰਬਰ ਤੇ ਸੰਪਰਕ ਕਰ ਸਕਦਾ ਹੈ ਅਤੇ ਦੱਸਣ ਵਾਲੇ ਵਿਅਕਤੀ ਨੂੰ ਵਾਜਿਬ ਇਨਾਮ ਵੀ ਦਿੱਤਾ ਜਾਵੇਗਾ।
Author: Malout Live