ਪਲਾਸਟਿਕ ਲਿਫਾਫਿਆ ਦੀ ਵਰਤੋਂ ਨਾ ਕਰਨ ਤੇ ਕੱਪੜੇ ਵਾਲੇ ਥੈਲੇ ਵੰਡ ਲੋਕਾਂ ਨੂੰ ਕੀਤਾ ਜਾਗਰੂਕ
ਮਲੋਟ:- ਨਗਰ ਕੌਂਸਲ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ ਹਦਾਇਤਾਂ ਅਨੁਸਾਰ ਵਿਸ਼ਾਲ ਬਾਂਸਲ ਈ.ਓ ਅਤੇ ਰਾਜ ਕੁਮਾਰ ਸੈਨੇਟਰੀ ਇੰਸਪੈਕਟਰ ਦੀ ਅਗਵਾਈ ਹੇਠ ਆਜ਼ਾਦੀ ਦਾ ਮਹਾਂਉਤਸਵ ਮਨਾਉਂਦਿਆ ਮਲੋਟ ਸ਼ਹਿਰ ਵਿੱਚ ਆਪਣਾ ਸ਼ਹਿਰ ਆਪਣੀ ਜਿੰਮੇਵਾਰੀ ਮੁਹਿੰਮ ਤਹਿਤ ਮਲੋਟ ਦੇ ਹਰ ਵਾਰਡ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ।
ਜਿਸ ਦੌਰਾਨ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਗਈ ਕਿ ਸਬਜੀ ਜਾਂ ਕੋਈ ਹੋਰ ਬਾਜਾਰੀ ਸਾਮਾਨ ਦੀ ਖਰੀਦਦਾਰੀ ਕਰਦੇ ਸਮੇਂ ਕੱਪੜੇ ਦਾ ਥੈਲਾ ਵਰਤਿਆ ਜਾਵੇ। ਕੂੜੇਦਾਨ ਦੀ ਵਰਤੋ ਕੀਤੀ ਜਾਵੇ। ਵੇਸਟ ਕੁਲੈਕਟਰ ਅਤੇ ਕੂੜਾਦਾਨ ਅਲੱਗ ਕੀਤਾ ਜਾਵੇ। ਕੱਚਰੇ ਦੀ ਸਹੀ ਸੰਭਾਲ ਕੀਤੀ ਜਾਵੇ ਤਾਂ ਜੋ ਮੱਛਰ, ਮੱਖੀ ਤੋ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋ ਬਚਿਆ ਜਾ ਸਕੇ। ਉਹਨਾਂ ਕਿਹਾ ਕਿ ਇਹ ਜਾਗਰੂਕ ਰੈਲੀ ਕੱਢਣ ਦਾ ਮਕਸੱਦ ਪਲਾਸਟਿਕ ਮੁਕਤ ਕਰਵਾਉਣਾ ਹੈ ਕਿਉਂਕਿ ਪਲਾਸਟਿਕ ਨਾਲ ਅਨੇਕਾਂ ਬਿਮਾਰੀਆਂ ਫੈਲਦੀਆਂ ਹਨ। ਇਸ ਮੌਕੇ ਉਹਨਾਂ ਨਾਲ ਵਾਇਸ ਪ੍ਰਧਾਨ ਵੀਰ ਰਾਜਪਾਲ, ਐਮ.ਸੀ ਬਲਦੇਵ ਗਗਨੇਜਾ, ਅਸ਼ਵਨੀ ਖੇੜਾ, ਲੀਲੂ ਰਾਮ, ਪੂਰਨ ਚੰਦ, ਓਮ ਪ੍ਰਕਾਸ਼, ਅਜੀਤ ਕੁਮਾਰ, ਪਿੰਦਰ ਕੰਗ, ਸੋਨੂੰ ਡਾਵਰ, ਅਸ਼ੋਕ ਬਜਾਜ, ਸੁਸ਼ੀਲ ਗਰੋਵਰ, ਪ੍ਰਦੀਪ ਰੱਸੇਵੱਟ ਆਦਿ ਹਾਜਿਰ ਸਨ।