District NewsMalout News
ਨੌਜਵਾਨਾਂ ਵੱਲੋਂ ਸਮਾਜ ਹਿੱਤ ‘ਚ ਕਮੇਟੀ ਦਾ ਗਠਨ ਕਰ, ਬਰਾਦਰੀ ਦੇ ਭਲਾਈ ਕਾਰਜਾਂ ਲਈ ਵਧਾਇਆ ਕਦਮ
ਮਲੋਟ:- ਵਾਰਡ ਨੰਬਰ 13 ਮਲੋਟ ਮੁਹੱਲਾ ਛੱਜ ਬੰਨ (ਸ਼੍ਰੀ ਚੰਦ ਨਗਰ) ਵਿਖੇ ਨੌਜਵਾਨਾਂ ਵੱਲੋਂ ਸਮਾਜ ਹਿੱਤ ‘ਚ ਕਮੇਟੀ ਦਾ ਗਠਨ ਕਰ ਬਰਾਦਰੀ ਦੇ ਭਲਾਈ ਕਾਰਜਾਂ ਜਿਵੇਂ ਜਨਮ-ਮਰਨ, ਕੁੜੀਆਂ ਦੇ ਵਿਆਹ ਆਦਿ ਸੰਬੰਧੀ ਰਲ-ਮਿਲ ਕੰਮ ਕਰਨ ਲਈ ਕਮੇਟੀ ਬਣਾਈ ਗਈ। ਜਿਸ ਵਿੱਚ ਲਖਨ ਕੁਮਾਰ ਨੂੰ ਪ੍ਰਧਾਨ,
ਅਨਿਲ ਕੁਮਾਰ ਨੂੰ ਵਾਇਸ ਪ੍ਰਧਾਨ, ਸ਼ਾਲੂ ਖਜ਼ਾਨਚੀ, ਰਿਸ਼ੀ ਸੈਕਟਰੀ, ਸਾਹਿਲ ਵਾਇਸ ਸੈਕਟਰੀ, ਸ਼ਿੰਦਾ ਸਲਾਹਕਾਰ, ਸੰਦੀਪ ਕੁਮਾਰ ਘੁੱਲਾ ਮੈਂਬਰ, ਸਾਗਰ (ਕਾਲੀ) ਮੈਂਬਰ ਅਤੇ ਹੋਰ ਮੁਹੱਲਾ ਨਿਵਾਸੀ ਸਹਿਬਾਨ ਮੈਂਬਰ ਵਜੋਂ ਕਮੇਟੀ ਦਾ ਹਿੱਸਾ ਬਣੇ। ਇਸ ਮੌਕੇ ਮੁਹੱਲਾ ਆਗੂਕਾਰਾਂ ਵੱਲੋਂ ਸਦਾ ਹੀ ਸਾਥ ਦੇਣ ਅਤੇ ਤਨੋ-ਮਨੋ ਸੇਵਾ ਕਰਨ ਦਾ ਵਿਸ਼ਵਾਸ਼ ਦਵਾਇਆ।
Author : Malout Live