Uncategorized

ਨਸ਼ਾ ਵਿਰੋਧੀ ਟੀਮ ਵੱਲੋਂ ਪਿੰਡ ਕੁਰਾਈਵਾਲਾ ਵਿਖੇ ਨਸ਼ਿਆਂ ਵਿਰੁੱਧ ਸੈਮੀਨਾਰ ਲਗਾਇਆ ਗਿਆ।

ਜ਼ਿਲਾ ਪੁਲਿਸ ਵਲੋਂ ਜਿਲ੍ਹਾ ਅੰਦਰ ਅਲੱਗ-ਅਲੱਗ ਟੀਮਾਂ ਬਣਾ ਕੇ ਸਕੂਲਾਂ ਕਾਲਜਾਂ ਤੇ ਰਾਤ ਸਮੇਂ ਪਿੰਡਾਂ ਸ਼ਹਿਰਾਂ ਅਤੇ ਮੁਹੱਲਿਆਂ ਵਿੱਚ ਜਾ ਕੇ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ, ਨਾਲ ਹੀ ਜਿਹੜੇ ਨਸ਼ੇ ਦੀ ਦਲ-ਦਲ ਵਿੱਚ ਫਸ ਚੁੱਕੇ ਹਨ ਤੇ ਨਸ਼ੇ ਛੱਡਣਾ ਚਾਹੁੰਦੇ ਹਨ, ਉਨਾਂ ਦਾ ਇਲਾਜ ਮੁਫਤ ਵਿੱਚ ਕਰਵਾ ਕੇ ਦਿੱਤਾ ਜਾ ਰਿਹਾ ਹੈ ਤੇ ਉਨਾਂ ਦਾ ਨਾਮ ਗੁਪਤ ਰੱਖਿਆ ਜਾ ਰਿਹਾ ਹੈ।

ਨਸ਼ਾ ਵਿਰੋਧੀ ਟੀਮ ਦੇ ਇੰਚਾਰਜ ਏਐਸਆਈ ਗੁਰਾਂਦਿੱਤਾ ਸਿੰਘ ਵੱਲੋਂ ਪਿੰਡ ਕੁਰਾਈਵਾਲਾ ਵਿਖੇ ਨਸ਼ਿਆਂ ਦੀ ਦਲ-ਦਲ ਵਿੱਚ ਫਸ ਰਹੀ ਨੌਜਵਾਨ ਪੀੜੀ ਨੂੰ ਬਚਾਉਣ ਲਈ ਨਸ਼ਿਆਂ ਵਿਰੁੱਧ ਸੈਮੀਨਾਰ ਲਗਾਇਆ ਗਿਆ। ਜਿੱਥੇ ਲੋਕਾਂ ਨੂੰ ਨਸ਼ਿਆਂ ਦੇ ਸਰੀਰਿਕ ਅਤੇ ਮਾਨਸਿਕ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਨਸ਼ਿਆਂ ਦੇ ਕਾਰਨ ਸਾਡੇ ਪਰਿਵਾਰ ਰੁਲ ਜਾਂਦੇ ਹਨ। ਨਸ਼ਿਆਂ ਤੋਂ ਬਚਣ ਦੇ ਤਰੀਕਿਆਂ ਤੋਂ ਵੀ ਜਾਣੂ ਕਰਵਾਇਆ। ਏ.ਐੱਸ.ਆਈ ਗੁਰਜੰਟ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਨਾਲ ਹੀ ਜਿੰਦਗੀ ਨੂੰ ਬਚਾਇਆ ਜਾ ਸਕਦਾ ਹੈ ਅਤੇ ਸੜਕ ਦੁਰਘਟਨਾਵਾਂ ਦੇ ਵਿੱਚ ਜਖਮੀ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਉਣ ਤੇ ਤੁਹਾਡੇ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋਵੇਗੀ ਸਗੋਂ ਤੁਹਾਨੂੰ ਸਨਮਾਨਿਤ ਚਿੰਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ੲਿਸ ਮੌਕੇ ਹੌਲਦਾਰ ਨਾੲਿਬ ਸਿੰਘ ਨੂਰੀ, ਸਿਪਾਹੀ ਸਮਨਦੀਪ ਕੁਮਾਰ ਅਾਦਿ ਹਾਜਰ ਸਨ।

Back to top button