Malout News

ਨਵ ਕਲਾਕਾਰਾਂ ਵੱਲੋਂ ਪੇਸ਼ ਪੰਜਾਬੀ ਕਮੇਡੀ ਨਾਟਕ ‘ਉਧਾਰਾ ਪਤੀ’ ਨੇ ਦਰਸ਼ਕ ਕੀਲੇ

ਮਲੋਟ(ਆਰਤੀ ਕਮਲ):- ਪੰਜਾਬੀ ਦੀ ਪਹਿਚਾਣ ਸਟੇਜ ਸ਼ੋਅ ਭਾਵੇਂ ਅਜੋਕੇ ਸਮੇਂ ਲੁਪਤ ਹੋ ਰਹੇ ਹਨ ਪਰ ਫਿਰ ਵੀ ਕੁਝ ਸਿਰੜੀ ਲੋਕਾਂ ਦੀ ਮਿਹਨਤ ਸਦਕਾ ਪੰਜਾਬੀ ਸਭਿਆਚਾਰ ਦਾ ਇਹ ਅਨਿਖੜਵਾਂ ਅੰਗ ਹਾਲੇ ਵੀ ਜਿੰਦਾ ਹੈ ਅਤੇ ਲੋਕਾਂ ਦਾ ਸਟੇਜ ਕਲਾਕਾਰਾਂ ਨੂੰ ਰਜਵਾਂ ਪਿਆਰ ਮਿਲ ਰਿਹਾ ਹੈ । ਮਲੋਟ ਵਿਖੇ ਵੀ ਹਰ ਸਾਲ ਨਵੇਂ ਕਲਾਕਾਰਾਂ ਨਾਲ ਸਟੇਜ ਸ਼ੋ ਕਰਵਾਉਣ ਵਾਲੇ ਇਕ ਅਜਿਹੇ ਸਿਰੜੀ ਨੌਜਵਾਨ ਅਤੇ ਪੇਸ਼ੇ ਤੋਂ ਸਰਕਾਰੀ ਅਧਿਆਪਕ ਗੌਰਵ ਭਟੇਜਾ ਨੇ ਇਸ ਕਲਾ ਨੂੰ ਲੋਕਾਂ ਦੀ ਪਹਿਚਾਣ ਬਣਾ ਰੱਖਿਆ ਹੈ ।  ਪਲੇਅ ਹਾਊਸ ਥੀਏਟਰ ਗਰੁੱਪ ਵੱਲੋਂ ਬੀਤੀ ਸ਼ਾਮ ਆਪਣੀ 9ਵੀਂ ਪੇਸ਼ਕਾਰੀ ਦੌਰਾਨ ਬਿਲਕੁਲ ਨਵੇਂ ਕਲਾਕਾਰਾਂ ਨਾਲ ਇਕ ਬਹੁਤ ਹੀ ਰੌਚਕ ਅਤੇ ਅਨੋਖੀ ਪੰਜਾਬੀ ਨਾਟਕ ”ਉਧਾਰਾ ਪਤੀ ” ਦੀ ਸਫਲ ਪੇਸ਼ਕਾਰੀ ਕਰਕੇ ਕਲਾ ਦੇ ਇਸ ਖੇਤਰ ਵਿਚ ਫਿਰ ਇਕ ਮੀਲ ਪੱਥਰ ਸਾਬਤ ਕੀਤਾ । ਇਸ ਪੂਰੇ ਨਾਟਕ ਦੌਰਾਨ ਦਰਸ਼ਕ ਕੀਲੇ ਗਏ ਅਤੇ ਕਲਾਕਾਰਾਂ ਦੀ ਹੌਂਸਲਾ ਅਫਜਾਈ ‘ਚ ਹਾਲ ਲਗਾਤਾਰ ਤਾੜੀਆਂ ਨਾਲ ਗੂੰਜਦਾ ਰਿਹਾ । ਨਾਟਕ ਦੀ ਸ਼ੁਰੂਆਤ ਮੁੱਖ ਮਹਿਮਾਨ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ, ਸਮਾਜਸੇਵੀ ਗੁਲਸ਼ਨ ਭਟੇਜਾ, ਚੇਅਰਮੈਨ ਰਾਜ ਰੱਸੇਵਟ, ਐਨਜੀਉ ਕੋਆਰਡੀਨੇਟਰ ਮਨੋਜ ਅਸੀਜਾ, ਅਰੁਣਜੀਤ ਸਿੰਘ ਸੋਢੀ, ਜਗਤਾਰ ਬਰਾੜ, ਪ੍ਰੋ. ਵਾਈ ਪੀ ਮੱਕੜ ਅਤੇ ਵਿਜੈ ਚਲਾਣਾ ਨੇ ਸ਼ਮਾ ਰੌਸ਼ਨ ਕਰਕੇ ਕੀਤੀ । ਡ੍ਰਾ ਵਣਮਾਲਾ ਭਵਾਲਕਰ ਵੱਲੋਂ ਲਿਖੇ ਇਸ ਨਾਟਕ ਨੂੰ ਗੌਰਵ ਭਟੇਜਾ ਨੇ ਹੀ ਨਿਰਦੇਸ਼ਤ ਕੀਤਾ ਅਤੇ ਮੁੱਖ ਕਲਾਕਾਰ ਵਜੋਂ ਵੀ ਰੋਲ ਅਦਾ ਕੀਤਾ । ਇਸ ਅਣੋਖੇ, ਪ੍ਰਭਾਵਸ਼ਾਲੀ ਅਤੇ ਸਵੈਪੜਚੋਲ ਦਾ ਸੰਦੇਸ਼ ਦਿੰਦਿਆਂ ਨਾਟਕ ਨੂੰ ਕਲਾਕਾਰਾਂ ਨੇ ਬਖੂਬੀ ਪ੍ਰਦਰਸ਼ਤ ਕੀਤਾ।  ਇਸ ਨਾਟਕ ਵਿਚ ਅਮਿਤ ਸੁਧਾ, ਅੰਗਰੇਜ ਸਿੰਘ, ਮਾਨਿਕ ਅਛੜੇਜਾ, ਓਜਸਵੀ ਕਥੂਰੀਆ, ਕੋਮਲ ਜੱਗਾ, ਜਸਪ੍ਰੀਤ ਜੱਸੀ, ਮੋਹਨੀ ਅਤੇ ਗੁਰਪ੍ਰੀਤ ਸਿੰਘ ਆਦਿ ਕਲਾਕਾਰ ਨੇ ਰੋਲ ਅਦਾ ਕੀਤਾ । ਸਟੇਜ ਸਕੱਤਰ ਦੀ ਭੂਮਿਕਾ ਪ੍ਰੋ ਬ੍ਰਹਮਦੇਵ ਸ਼ਰਮਾ ਨੇ ਬਖੂਬੀ ਨਿਭਾਈ । ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਤੋਂ ਪ੍ਰਧਾਨ ਰਜਿੰਦਰ ਪਪਨੇਜਾ, ਹਰੀਸ਼ ਗਰੋਵਰ, ਪ੍ਰੈਸ ਕਲੱਬ ਤੋਂ ਪ੍ਰਧਾਨ ਗੁਰਮੀਤ ਮੱਕੜ, ਚੇਅਰਮੈਨ ਪ੍ਰਮੋਦ ਮਹਾਸ਼ਾ, ਨਗਰ ਕੌਂਸਲਰ ਹੈਪੀ ਮੱਕੜ, ਅਸ਼ੋਕ ਬਜਾਜ, ਮਲੋਟ ਵਿਕਾਸ ਮੰਚ ਤੋਂ ਕੋ-ਕਨਵੀਨਰ ਮਾਸਟਰ ਹਿੰਮਤ ਸਿੰਘ,  ਜੀ.ਓ.ਜੀ ਇੰਚਾਰਜ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ, ਵਰਿੰਦਰ ਬਜਾਜ, ਹੈਰੀ ਕਮਰਾ ਅਤੇ ਲੇਖਕ ਰੋਹਿਤ ਕਾਲੜਾ ਆਦਿ ਸਮੇਤ ਵੱਡੀ ਗਿਣਤੀ ਦਰਸ਼ਕ ਹਾਜਰ ਸਨ ।

Leave a Reply

Your email address will not be published. Required fields are marked *

Back to top button