Punjab
ਨਗਰ ਪਾਲਿਕਾ ਗਿੱਦੜਬਾਹਾ ਵਲੋਂ ਪਲਾਸਟਿਕ ਲਿਫਾਫੇ ਵਰਤਣ ਵਾਲਿਆਂ ਦੇ ਕੀਤੇ ਚਲਾਨ

ਗਿੱਦੜਬਾਹਾ:- ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਕਾਰਜ ਸਾਧਕ ਅਫਸਰ ਗਿੱਦੜਬਾਹਾ ਜਗਸੀਰ ਸ਼ਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਗਠਿਤ ਕੀਤੀ ਗਈ ਪੋਲੀਥੀਨ ਚੈਕਿੰਗ ਟੀਮ ਵਲੋਂ ਗੰਗਾ ਰਾਮ ਸਟੇਡੀਅਮ ਦੇ ਨਜ਼ਦੀਕ ਸਵੱਛ ਭਾਰਤ ਮਿਸ਼ਨ ਤਹਿਤ ਪੋਲੀਥੀਨ ਵਰਤਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਪੋਲੀਥੀਨ ਲਿਫਾਫੇ ਵਰਤਣ ਵਾਲੇ ਚਾਰ ਦੁਕਾਨਦਾਰਾਂ ਦੇ ਚਲਾਨ ਕੀਤੇ ਗਏ। ਚੈਕਿੰਗ ਟੀਮ ਵਿੱਚ ਸ਼ਾਮਿਲ ਸੈਨੇਟਰੀ ਇੰਸਪੈਕਟਰ ਸੰਮੀ ਘਈ, ਸੀ. ਐਫ. ਜਗਮੀਤ ਸਿੰਘ, ਐਸ.ਅਲ.ਆਰ.ਐਮ ਇੰਚਾਰਜ ਅਵਤਾਰ ਸਿੰਘ, ਬਲਰਾਮ, ਦੇਵ ਰਾਜ, ਰਾਜਿੰਦਰ ਕੁਮਾਰ, ਗਗਨਪ੍ਰੀਤ ਸਿੰਘ ਬਰਾੜ ਨੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਵਾਤਾਵਰਣ ਨੂੰ ਪ੍ਰਦੂਸ਼ਨ ਮੁਕਤ ਬਨਾਉਣ ਲਈ ਪੋਲੀਥੀਨ ਦੇ ਲਿਫਾਫੇ ਨਾ ਵਰਤਣ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰੋਂ ਜੂਟ ਜਾਂ ਕੱਪੜੇ ਦਾ ਥੈਲਾ ਲੈ ਕੇ ਆਉਣ ਅਤੇ ਦੁਕਾਨਦਾਰਾਂ ਪਾਸੋ ਪੋਲੀਥੀਨ ਲਿਫਾਫੇ ਦੀ ਮੰਗ ਨਾ ਕਰਨ ।