Punjab
ਨਗਰ ਕੌਂਸਲ ਨੇ ਸ਼ਹਿਰ ‘ਚੋਂ ਉਤਾਰੇ ਬਿਨਾਂ ਲਾਇਸੰਸ ਚੱਲ ਰਹੀਆਂ ਇਮੀਗ੍ਰੇਸ਼ਨ ਕੰਪਨੀਆਂ ਦੇ ਅਵੈਧ ਬੋਰਡ

ਫ਼ਿਰੋਜ਼ਪੁਰ – ਡਿਪਟੀ ਕਮਿਸ਼ਨਰ ਚੰਦਰ ਗੈਂਦ ਦੇ ਹੁਕਮਾਂ ਅਨੁਸਾਰ ਜ਼ਿਲਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਨੇ ਬਿਨਾਂ ਲਾਇਸੰਸ ਚੱਲ ਰਹੀਆਂ ਇਮੀਗ੍ਰੇਸ਼ਨ ਕੰਪਨੀਆਂ ਦੇ ਅਵੈਧ ਬੋਰਡ ਖਿਲਾਫ ਕਾਰਵਾਈ ਕੀਤੀ ਸ਼ੁਰੂ , ਨਗਰ ਕੌਂਸਲ ਦੇ ਈ.ਓ. ਚਰਨਜੀਤ ਸਿੰਘ ਨੇ ਦੱਸਿਆ ਕਿ ਬਿਨਾਂ ਮਨਜ਼ੂਰੀ ਲਏ ਸ਼ਹਿਰ ‘ਚ ਹੋਰਡਿੰਗ ਬੋਰਡ ਨਹੀਂ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੰਪਨੀ ਦੇ ਅਵੈਧ ਹੋਰਡਿੰਗ ਲੱਗੇ ਹੋਏ ਹਨ ਤਾਂ ਉਹ ਉਨ੍ਹਾਂ ਖ਼ੁਦ ਹੀ ਉਤਾਰ ਲੈਣ। ਨਗਰ ਕੌਂਸਲ ਵਲੋਂ ਇਨ੍ਹਾਂ ਫ਼ਰਮਾ ਨੂੰ ਜੁਰਮਾਨਾ ਕੀਤਾ ਜਾਵੇਗਾ ਅਤੇ ਹੋਰਡਿੰਗ ਬੋਰਡ ਉਤਾਰਨ ‘ਚ ਆਇਆ ਖਰਚਾ ਵੀ ਵਸੂਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਫ਼ਰਮਾਂ ਕੋਲ ਲਾਇਸੰਸ ਨਹੀਂ ਹੋਵੇਗਾ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਾਰੀਆਂ ਫ਼ਰਮਾਂ ਨੂੰ ਫਾਇਰ ਸੇਫ਼ਟੀ ਅਫ਼ਸਰ ਦੇ ਦਫ਼ਤਰ ਤੋਂ ਫਾਇਰ ਸੇਫ਼ਟੀ ਲਾਇਸੰਸ ਪ੍ਰਾਪਤ ਕਰਨ ਲਈ ਕਿਹਾ ਤਾਂ ਜੋ ਸਾਰੇ ਦਫ਼ਤਰਾਂ ‘ਚ ਅੱਗ ਨਾਲ ਲੜਨ ਵਾਲੇ ਇੰਤਜ਼ਾਮਾਂ ਨੂੰ ਯਕੀਨੀ ਬਣਾਇਆ ਜਾ ਸਕੇ।