Malout News
ਨਗਰ ਕੌਂਸਲ ਦੁਆਰਾ ਸਵੱਛ ਭਾਰਤ ਅਭਿਆਨ ਅਤੇ ਪਲਾਸਟਿਕ ਮੁਕਤ ਸਮਾਜ ਲਈ ਜਾਗਰੂਕਤਾ ਰੈਲੀ
ਅੱਜ ਨਗਰ ਕੌਂਸਲ ਸੈਨੇਟਰੀ ਇੰਸਪੈਕਟਰ ਰਾਜ ਕੁਮਾਰ ਅਤੇ ਸੀ.ਐੱਫ ਜਸਕਰਨ ਸਿੰਘ ਦੀ ਅਗਵਾਈ ਵਿੱਚ ਸਮਾਜ ਸੇਵੀ ਸੰਗੀਤਕਾਰ ਵਿਨੋਦ ਖੁਰਾਣਾ ਦੁਆਰਾ ਮੁਨਿਆਦੀ ਰਾਹੀਂ ‘ਸਵੱਛ ਭਾਰਤ’ ਅਭਿਆਨ ਅਤੇ ‘ਪਲਾਸਟਿਕ ਮੁਕਤ ਸਮਾਜ’ ਮੁਹਿੰਮ ਦੇ ਤਹਿਤ ਮੇਨ ਬਜ਼ਾਰ, ਸੁਪਰ ਬਜ਼ਾਰ, ਪੁਰਾਣੀ ਤਹਿਸੀਲ ਰੋਡ ਇਲਾਕਿਆਂ ਵਿੱਚ ਜਾਗਰੂਕਤਾ ਰੈਲੀ ਦੁਆਰਾ ਇਲਾਕਾ ਨਿਵਾਸੀਆਂ ਅਤੇ ਦੁਕਾਨਦਾਰਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਸੁਪਰਵਾਈਜ਼ਰ ਭੁਪਿੰਦਰ ਸਿੰਘ, ਅਜੈ, ਰਾਧੇ, ਰਿੱਕੀ, ਵਿੱਕੀ, ਮੋਟੀਵੇਟਰ ਸੰਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਹਰਸ਼ਦੀਪ ਸਿੰਘ ਅਤੇ ਐਂਟੀ ਕਰਾਈਮ ਕਲੱਬ ਤੋਂ ਪ੍ਰਿੰਸ ਬਾਂਸਲ ਹਾਜ਼ਿਰ ਸਨ।