Malout News
ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿੱਤ ਲਗਾਇਆ ਗਿਆ ਖੂਨਦਾਨ ਕੈਂਪ

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਚੜ੍ਹਦੀ ਕਲਾ ਸਮਾਜ ਸੇਵਾ ਸੰਸਥਾ ਅਤੇ ਹੋਰ ਸਮੂਹ ਸੰਸਥਾਵਾਂ ਦੇ ਆਗੂਆਂ ਵੱਲੋਂ ਸਾਂਝੇ ਤੌਰ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਖੂਨ ਦਾਨ ਵਿਖੇ ਕੈਪ ਲਾਇਆ ਗਿਆ, ਜਿਸ ਵਿੱਚ ਵਿਸ਼ੇਸ਼ ਤੋਰ ਤੇ ਬੀਬੀਆਂ ਵੱਲੋਂ ਅਤੇ ਹੋਰ ਕਾਫੀ ਸੰਗਤ ਵੱਲੋਂ ਇਸ ਦਿਨ ਖੂਨ ਦੇ ਕੇ ਭਾਗਾਂ ਵਾਲਾ ਪਾਇਆ ਦਾਸ ਐਮ ਸੀ ਰਜਿੰਦਰ ਸਿੰਘ ਘੱਗਾ ਬਾਦਸ਼ਾਹ ਜੱਥੈਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼ੋਸਲ ਵਰਕਰ ਮਲੋਟ ਪ੍ਰਧਾਨ ਦੇਸ ਭਗਤ ਦੇਸ਼ ਸਮਾਜ ਸੇਵਾ ਸਰਬ ਭਾਈਚਾਰਾ ਮੰਚ ਵੱਲੋਂ ਵੀ ਬਾਬਾ ਨਾਨਕ ਜੀ 550ਵੇ ਅਤੇ ਸਹੀਦ ਭਗਤ ਸਿੰਘ ਜੀ ਦੇ 112 ਵੇ ਜਨਮ ਦਿਨ ਚਲਦੀਆਂ ਖੂਨ ਦੇ ਕੇ ਖੁਸ਼ੀ ਸਾਂਝੀ ਕੀਤੀ ਕੈਪ ਵਿੱਚ ਵਿਸੇਸ ਤੋਰ ਤੇ ਸਵਰਨ ਸਿੰਘ ਪ੍ਰਧਾਨ ਚੜ੍ਹਦੀ ਕਲਾ ਸਮਾਜ ਸੇਵੀ ਸੰਸਥਾ ਅਤੇ ਜਿਲ੍ਹਾ ਕੋਆਰਡੀਨੇਟਰ ਸਮਾਜ ਸੇਵਾ ਡਾ ਸੁਖਦੇਵ ਸਿੰਘ ਗਿੱਲ ਅਤੇ ਸ ਬਲਦੇਵ ਸਿੰਘ ਸਾਹੀਵਾਲ ਆਗੂ ਟਿਚਰ ਯੂਨੀਅਨ ਅਤੇ ਸਮੂਹ ਸੰਗਤ ਨੇ ਸੇਵਾ ਨਿਭਾਈ।