ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਨੇ ਐੱਸ.ਐੱਮ.ਓ ਨੂੰ ਸੌਂਪਿਆ ਮੰਗ ਪੱਤਰ
ਮਲੋਟ:- ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ, ਇੰਚ. ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਰਾਹੀਂ ਯੂਨੀਅਨ ਆਗੂਆਂ ਨੇ ਦੱਸਿਆ ਕਿ ਯੂਨੀਅਨ ਦਾ ਵਫ਼ਦ ਪਹਿਲਾਂ ਵੀ ਬੜੇ ਵਿਸਥਾਰ ਨਾਲ ਆਪਣੀਆਂ ਮੰਗਾਂ ਪ੍ਰਤੀ ਜਾਣੂੰ ਕਰਵਾ ਚੁੱਕਾ ਹੈ ਪਰ ਕਰਮਚਾਰੀਆਂ ਦੀਆਂ ਮੰਗਾਂ ਬਾਰੇ ਕੋਈ ਵੀ ਤਸੱਲੀਬਖ਼ਸ਼ ਕਾਰਵਾਈ ਨਹੀਂ ਕੀਤੀ ਗਈ। ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਸਮੁੱਚੇ ਦਰਜਾ-4 ਕਰਮਚਾਰੀਆਂ ਅਤੇ ਐੱਨ.ਪੀ.ਐੱਸ ਕਰਮਚਾਰੀਆਂ ਨੂੰ ਸਮੇਂ ਸਿਰ ਤਨਖ਼ਾਹ ਦਿੱਤੀ ਜਾਵੇ, ਜੀ.ਪੀ.ਐੱਫ ਫ਼ੰਡ ਦੀ ਸਟੇਟਮੈਂਟ ਜਾਰੀ ਕੀਤੀਆਂ ਜਾਣ, ਜੀ.ਪੀ.ਐੱਫ ਅਡਵਾਂਸ ਕਢਵਾਉਣ, ਕਰਮਚਾਰੀਆਂ ਦੇ ਰਹਿੰਦੇ ਬਕਾਏ ਜਾਰੀ ਕਰਨ, ਕਣਕ ਲੋਨ ਕਰਜ਼ਾ ਤੁਰੰਤ ਕਰਵਾਇਆ ਜਾਵੇ ਆਦਿ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਹੱਲ ਨਾ ਹੋਇਆ ਤਾਂ ਜੱਥੇਬੰਦੀ ਵੱਲੋਂ ਮਜਬੂਰਨ ਸੰਬੰਧਿਤ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਖ਼ਿਲਾਫ਼ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਹਰਭਗਵਾਨ, ਕੇਵਲ ਸਿੰਘ ਚੌਂਤਰਾ, ਕ੍ਰਿਸ਼ਨ ਕੁਮਾਰ, ਮਨੋਜ ਕੁਮਾਰ, ਕਰਮਜੀਤ ਸਿੰਘ, ਨਿਰਮਲ ਸਿੰਘ, ਬਲਜਿੰਦਰ ਸਿੰਘ, ਸਰਬਜੀਤ ਕੌਰ, ਗੁਰਸੇਵਕ ਸਿੰਘ ਆਦਿ ਮੌਜੂਦ ਸਨ।
Author : Malout Live