ਥਾਣਾ ਕਬਰਵਾਲਾ ਦੀ ਪੁਲਿਸ ਪਾਰਟੀ ਨੇ ਇੱਕ ਵਿਅਕਤੀ ਅਤੇ ਇੱਕ ਔਰਤ ਨੂੰ ਵੱਖ-ਵੱਖ ਨਸ਼ੇ ਸਮੇਤ ਕੀਤਾ ਕਾਬੂ
ਮਲੋਟ:- ਮਾਨਯੋਗ ਐੱਸ.ਐੱਸ.ਪੀ ਸ਼੍ਰੀ ਸੰਦੀਪ ਮਲਿਕ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜਸਪਾਲ ਸਿੰਘ ਢਿੱਲੋਂ ਡੀ.ਐੱਸ.ਪੀ ਸਬ-ਡਿਵੀਜਨ ਮਲੋਟ ਦੀ ਅਗਵਾਈ ਹੇਠ ਚਲਾਈ ਗਈ ਨਸ਼ਾ ਰੋਕੂ ਮੁਹਿੰਮ ਤਹਿਤ ਥਾਣਾ ਕਬਰਵਾਲਾ ਦੀ ਪੁਲਿਸ ਪਾਰਟੀ ਨੇ ਵੱਖ-ਵੱਖ ਮਾਮਲੇ ਤਹਿਤ 1 ਵਿਅਕਤੀ ਅਤੇ 1 ਔਰਤ ਨੂੰ 20 ਕਿਲੋਗ੍ਰਾਮ ਪੋਸਤ ਅਤੇ 5-1/2 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਪਹਿਲੇ ਮਾਮਲੇ ਦੇ ਅਧਾਰ ‘ਤੇ ਸੁਰਿੰਦਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਚੱਕ ਸ਼ੇਰੇਵਾਲਾ ਨੂੰ ਪਿੰਡ ਪੱਕੀ ਟਿੱਬੀ ਨੇੜਿਓਂ ਕਾਬੂ ਕੀਤਾ ਜਿਸ ਕੋਲੋ 20 ਕਿਲੋਗ੍ਰਾਮ ਪੋਸਤ ਬਰਾਮਦ ਕੀਤਾ। ਥਾਣਾ ਕਬਰਵਾਲਾ ਦੇ ਮੁਖੀ ਨੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਮੁੱਕਦਮਾ ਨੰਬਰ 25 ਅ/ਧ 15(b)-61-85 ਐਨ.ਡੀ.ਪੀ.ਐੱਸ ਐਕਟ ਤਹਿਤ ਦਰਜ ਕੀਤਾ। ਇਸੇ ਤਰ੍ਹਾਂ ਪਿੰਡ ਮਿੱਡਾ ‘ਚ ਕਿਰਨਾਂ ਰਾਣੀ ਪਤਨੀ ਦੀਪਕ ਰਾਮ ਨੂੰ 5-1/2 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਥਾਣਾ ਕਬਰਵਾਲਾ ਦੇ ਮੁਖੀ ਨੇ ਉਕਤ ਔਰਤ ਨੂੰ ਗ੍ਰਿਫ਼ਤਾਰ ਕਰਕੇ ਮੁੱਕਦਮਾ ਨੰਬਰ 26 ਅ/ਧ 21-61-85 ਐਨ.ਡੀ.ਪੀ.ਐੱਸ ਐਕਟ ਤਹਿਤ ਦਰਜ ਕਰ ਦੋਵਾਂ ਸਮੱਗਲਰਾਂ ਖਿਲਾਫ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।