HealthLIFE & STYLE

ਤੁਲਸੀ ਖਾਣ ਨਾਲ ਸਾਡੇ ਸਰੀਰ ਨੂੰ ਕੀ ਫਾਇਦੇ ਹਨ

ਫਿਣਸੀ, ਜ਼ੁਕਾਮ,ਸਿਰ,ਆਮ ਜੁਕਾਮ, ਬੁਖ਼ਾਰ, ਖੰਘ, ਮੂੰਹ ਵਿਚ ਛਾਲੇ, ਸਾਹ ਦੀ ਸਮੱਸਿਆ, ਪਾਚਨ ਪ੍ਰਣਾਲੀ, ਚਮੜੀ ਰੋਗ ਦੇ ਇਲਾਜ ਲਈ ਅਤੇ ਹੋਰ ਹਾਲਤਾਂ ਨੂੰ ਸੁਧਾਰਨ ਲਈ ਤੁਲਸੀ ਨੂੰ ਵਰਤਿਆ ਜਾਂਦਾ ਹੈ, ਤੁਲਸੀ ਦੇ ਫਾਇਦਿਆਂ, ਬੁਰੇ-ਪ੍ਰਭਾਵਾਂ, ਸਮੀਖਿਆਂਵਾਂ, ਸਵਾਲਾਂ, ਆਕਰਸ਼ਣ ਅਤੇ ਸਾਵਧਾਨੀਆਂ ਬਾਰੇ ਵਿਸਤਾਰ ਵਿੱਚ ਜਾਣਕਾਰੀ ਹੇਠ ਦਿੱਤੀ ਗਈ ਹੈ:

ਫਾਇਦੇ

ਹੇਠਲੀਆਂ ਬਿਮਾਰੀਆਂ ਦੇ ਲੱਛਣ ਦਿਖਣ ਵੇਲੇ ਅਤੇ ਅਜਿਹੀ ਹਾਲਤ ਵਿੱਚ ਇਲਾਜ ਕਰਨ ਲਈ, ਰੋਕਥਾਮ ਕਰਨ ਲਈ, ਬਚਾਅ ਕਰਨ ਲਈ ਅਤੇ ਇਸ ਤੋਂ ਠੀਕ ਹੋਣ ਲਈ ਤੁਲਸੀ ਨੂੰ ਵਰਤਿਆ ਜਾਂਦਾ ਹੈ:
  • ਫਿਣਸੀ
  • ਜ਼ੁਕਾਮ
  • ਸਿਰ
  • ਆਮ ਜੁਕਾਮ
  • ਬੁਖ਼ਾਰ
  • ਖੰਘ
  • ਮੂੰਹ ਵਿਚ ਛਾਲੇ
  • ਸਾਹ ਦੀ ਸਮੱਸਿਆ
  • ਪਾਚਨ ਪ੍ਰਣਾਲੀ
  • ਚਮੜੀ ਰੋਗ
  • ਤੁਲਸੀ ਦਾ ਪੌਦਾ ਦੇਖਣ ਨੂੰ ਛੋਟਾ ਹੋ ਸਕਦਾ ਹੈ ਪਰ ਇਸ ਦੇ ਔਸ਼ਧੀ ਗੁਣ ਵੱਡੇ ਹਨ। ਤੁਲਸੀ ਦੇ ਪੱਤੇ ਅਦਰਕ ਅਤੇ ਕਾਲੀ ਮਿਰਚ ਨੂੰ ਮਿਲਾ ਕੇ ਬਣਾਈ ਹੋਈ ਚਾਹ ਪੀਣ ਨਾਲ ਤੁਰੰਤ ਲਾਭ ਮਿਲਦਾ ਹੈ। ਤੁਲਸੀ ਦਾ ਰਸ ਇਕ ਚਮਚਾ, ਅਦਰਕ ਦਾ ਰਸ ਇਕ ਚਮਚਾ, ਸ਼ਹਿਦ ਇਕ ਚਮਚਾ ਅਤੇ ਮੁਲੱਠੀ ਦਾ ਚੂਰਨ ਇਕ ਚਮਚ ਮਿਲਾ ਕੇ ਸਵੇਰੇ-ਸ਼ਾਮ ਚੱਟਣ ਨਾਲ ਖਾਂਸੀ ਵਿਚ ਬੜਾ ਆਰਾਮ ਮਿਲਦਾ ਹੈ।ਤੁਲਸੀ ਦੇ ਪੱਤੇ ਪਾਣੀ ਵਿਚ ਉਬਾਲ ਕੇ ਪੀਣ ਨਾਲ ਗਲੇ ਦੀ ਖਰਾਸ਼ ਦੂਰ ਹੋ ਜਾਂਦੀ ਹੈ। ਤੁਲਸੀ ਦੇ ਪੱਤਿਆਂ ਦਾ ਲੇਪ ਸਿਰ ‘ਤੇ ਲਗਾਉਣ ਨਾਲ ਸਿਰ ਦਰਦ ਵਿਚ ਆਰਾਮ ਮਿਲਦਾ ਹੈ। ਤੁਲਸੀ ਦੇ ਪੌਦਿਆਂ ਦੇ ਹੇਠਲੀ ਮਿੱਟੀ ਨੂੰ ਸਰੀਰ ‘ਤੇ ਮਲਣ ਨਾਲ ਚਮੜੀ ਦੇ ਰੋਗਾਂ ਵਿਚ ਲਾਭ ਮਿਲਦਾ ਹੈ। ਵਿਗਿਆਨਕ ਖੋਜਾਂ ਅਨੁਸਾਰ ਤੁਲਸੀ ਦੇ ਪੌਦੇ ‘ਚੋਂ ਸਭ ਤੋਂ ਵੱਧ ਆਕਸੀਜਨ ਮਿਲਦੀ ਹੈ, ਜਿਸ ਨਾਲ ਵਾਤਾਵਰਨ ਸਾਫ ਰਹਿੰਦਾ ਹੈ।ਤੁਲਸੀ ਦੇ ਪੱਤਿਆਂ ਦਾ ਰਸ ਇਕ ਚਮਚ ਖਾਲੀ ਪੇਟ ਸਵੇਰ ਵੇਲੇ ਲੈਣ ਨਾਲ ਯਾਦ ਸ਼ਕਤੀ ਵਧਦੀ ਹੈ। ਤੁਲਸੀ ਵਿਚ ਕਈ ਔਸ਼ਧੀ ਗੁਣ ਹੁੰਦੇ ਹਨ। ਦਿਲ ਦਾ ਰੋਗ ਹੋਵੇ ਜਾਂ ਸਰਦੀ ਜੁਕਾਮ ਭਾਰਤ ਵਿਚ ਤੁਲਸੀ ਦੀ ਵਰਤੋਂ ਸ਼ੁਰੂ ਤੋਂ ਹੁੰਦੀ ਆ ਰਹੀ ਹੈ। ਅੱਜ ਕਲ ਹਰ ਘਰ ਵਿਚ ਤੁਲਸੀ ਦਾ ਪੌਦਾ ਦੇਖਣ ਨੂੰ ਮਿਲ ਜਾਂਦਾ ਹੈ। ਇਸ ਦੀ ਵਰਤੋਂ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਤੁਲਸੀਂ ਨਾਲ ਕਈ ਰੋਗਾਂ ਨੂੰ ਦੂਰ ਕੀਤਾ ਜਾ ਸਕਦਾ ਹੈ।ਸ਼ਹਿਦ, ਅਦਰਕ ਅਤੇ ਤੁਲਸੀ ਨੂੰ ਮਿਲਾ ਕੇ ਬਣਾਇਆ ਗਿਆ ਕਾੜ੍ਹਾ ਪੀਣ ਨਾਲ ਕਫ ਅਤੇ ਸਰਦੀ ਤੋਂ ਰਾਹਤ ਮਿਲਦੀ ਹੈ ਅਤੇ ਇਸ ਨਾਲ ਸਾਹ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਤੁਲਸੀਂ ਗੁਰਦਿਆਂ ਨੂੰ ਮਜ਼ਬੂਤ ਬਣਾਉਂਦੀ ਹੈ ਜੇ ਕਿਸੇ ਦੇ ਗੁਰਦੇ ਵਿਚ ਪੱਥਰੀ ਹੋ ਗਈ ਹੈ ਤਾਂ ਸ਼ਹਿਦ ਵਿਚ ਤੁਲਸੀ ਦੇ ਪੱਤੇ ਮਿਲਾ ਕੇ ਨਿਯਮਿਤ ਇਸ ਦੀ ਵਰਤੋਂ ਕਰੋ। ਛੇ ਮਹੀਨੇ ਵਿਚ ਹੀ ਇਸ ਦਾ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ।ਇਸ ਦੇ ਫਾਇਦੇ ਦੀ ਗੱਲ ਕਰੀਏ ਤਾਂ ਅਸੀਂ ਗਿਣ ਨਹੀ ਸਕਦੇ। ਜੇਕਰ ਘਰ ਵਿਚ ਗਮਲਾ ਜਾ ਖਾਲ਼ੀ ਥਾਂ ਹੋਵੇ ਤਾਂ ਤੁਲਸੀ ਦਾ ਬੂਟਾ ਘਰ ਵਿਚ ਜਰੂਰ ਲਗਾਉਣਾ ਚਾਹੀਦਾ ਹੈ। ਤੁਲਸੀ ਦਾ ਬੂਟਾ ਹਵਾ ਨੂੰ ਸ਼ੁੱਧ ਕਰਦਾ ਹੈ। ਤੁਲਸੀ ਦੇ ਬੂਟੇ ਦੇ ਨੇੜੇ ਬੈਠ ਕੇ ਯੋਗਾ ਜਾ ਸਾਹ ਲੰਬੇ-ਲ਼ੰਬੇ ਲੈਣ ਨਾਲ ਦਿਮਾਗ ਤਰੋਂ ਤਾਜ਼ਾ ਹੋ ਜਾਦਾ ਹੈ। ਤੁਲਸੀ ਦੇ ਬੂਟੇ ਵਿਚ ਭਾਰੀ ਮਾਤਰਾ ਵਿਚ ਐਂਟਔਕਸੀਡੈਂਟ ਤੱਤ ਪਾਏ ਜਾਦੇ ਹਨ, ਜੋ ਕਿ ਮਨੁੱਖੀ ਸਰੀਰ ਦੇ ਰੋਂਗਾ ਨੂੰ ਨਾਸ਼ ਕਰਨ ਵਿਚ ਸਹਾਇਕ ਹੁੰਦੇ ਹਨ।ਡਾਇਬਟੀਸ ਦੇ ਮਰੀਜ਼ ਵੀ ਤੁਲਸੀ ਦਾ ਪਾਣੀ ਪੀਣ ਕਿਉਕਿ ਇਸ ਨਾਲ ਬੱਲਡ ਸ਼ੂਗਰ ਕੰਟਰੋਲ ਰਹਿੰਦੀ ਹੈ। ਸਰਦੀ, ਖਾਂਸੀ ਤੇ ਜੁਕਾਮ ਹੋਣ ਤੇ ਤੁਲਸੀ ਦਾ ਪਾਣੀ ਬਹੁਤ ਲਾਭਕਾਰੀ ਹੈ। ਗਠੀਆ ਠੀਕ ਕਰਨ ਲਈ ਤੁਲਸੀ ਦੀ ਜੜ੍ਹ ਅਤੇ ਪੱਤੇ, ਬੀਜ਼ ਨੂੰ ਬਰਾਬਰ ਮਾਤਰਾਂ ਵਿਚ ਪੀਸ ਕੇ ਗੁੜ ਨਾਲ ਖਾਓ। ਕੰਨ ਵਿਚ ਦਰਦ ਹੋਣ ਤੇ ਜਾ ਘੱਟ ਸੁਣਨ ਤੇ ਤੁਲਸੀ ਦੇ ਰਸ ਵਿਚ ਕਪੂਰ ਮਿਲਾ ਕੇ 2 ਬੂੰਦਾ ਸਵੇਰੇ ਸ਼ਾਮ ਪਾਓ ਠੀਕ ਹੋ ਜਾਵੇਗਾ। ਤੁਲਸੀ ਦਾ ਪਾਣੀ ਵਾਲਾ ਤੇ ਲਗਾਉਣ ਨਾਲ ਸਿਰ ਵਿਚ ਖੁਜਲੀ ਨਹੀ ਹੁੰਦੀ ਅਤੇ ਵਾਲ ਚਮਕਦਾਰ ਅਤੇ ਲੰਬੇ ਹੁੰਦੇ ਹਨ

Leave a Reply

Your email address will not be published. Required fields are marked *

Back to top button