ਤਰਖਾਣ ਵਾਲਾ ਵਿਖੇ ਡੇਂਗੂ ਤੋ ਬਚਾਅ ਸੰਬੰਧੀ ਲੋਕਾਂ ਨੂੰ ਕੀਤਾ ਜਾਗਰੂਕ
ਮਲੋਟ: ਡਾ.ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀਆ ਹਦਾਇਤਾਂ ਤੇ ਡਾ.ਵਿਕਰਮ ਅਸੀਜਾ ਤੇ ਸੀਮਾ ਗੋਇਲ ਜਿਲ੍ਹਾ ਐਪੀਡੀਮੈਲੋਜਿਸਟ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਡਾ.ਜਗਦੀਪ ਚਾਵਲਾ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ.ਆਲਮਵਾਲਾ ਦੀ ਯੋਗ ਅਗਵਾਈ ਵਿੱਚ ਬਲਾਕ ਆਲਮਵਾਲਾ ਦੇ ਫੀਲਡ ਸਟਾਫ ਵੱਲੋ ਡੇਂਗੂ ਦੇ ਵੱਧਦੇ ਪ੍ਰਭਾਵ ਨੂੰ ਰੋਕਣ ਲਈ ਲੋਕਾਂ ਨੂੰ ਇਸ ਤੋ ਬਚਾਅ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਲੜ੍ਹੀ ਤਹਿਤ ਹੈਲਥ ਵੈਲਨੈੱਸ ਸੈਟਰ ਤਰਖਾਣ ਵਾਲਾ ਵਿਖੇ ਲੋਕਾਂ ਨੂੰ ਡੇਗੂ ਦੇ ਲੱਛਣ, ਇਲਾਜ ਅਤੇ ਇਸਦੇ ਬਚਾਅ ਦੇ ਤਰੀਕਿਆਂ ਬਾਰੇ ਗੁਰਵਿੰਦਰ ਸਿੰਘ ਬਰਾੜ ਤੇ ਸੁਖਜੀਤ ਸਿੰਘ ਆਲਮਵਾਲਾ ਨੇ ਦੱਸਿਆ ਕਿ ਡੇਗੂ ਇੱਕ ਖਾਸ ਕਿਸਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਜਿਸਨੂੰ ਏਡੀਜ ਐਜੀਪਿਟੀ ਕਿਹਾ ਜਾਦਾ ਹੈ। ਬਹੁਤ ਤੇਜ ਬੁਖਾਰ, ਸਿਰ ਦਰਦ, ਜੀ ਕੱਚਾ ਹੋਣਾ, ਉਲਟੀਆਂ ਆਉਣੀਆਂ, ਮਾਸ਼ਪੇਸੀਆ ਤੇ ਜੋੜਾ ਵਿੱਚ ਦਰਦ ਹੋਣਾ ਡੇਂਗੂ ਹੋਣ ਦੀ ਨਿਸ਼ਾਨੀਆਂ ਹਨ। ਡੇਂਗੂ ਤੋ ਬਚਾਅ ਲਈ ਸਾਨੂੰ ਇਸ ਮੱਛਰ ਨੂੰ ਪੈਦਾ ਹੋਣ ਤੋ ਰੋਕਣਾ ਚਾਹੀਦਾ ਹੈ। ਇਹ ਮੱਛਰ ਸਾਫ ਖੜੇ ਪਾਣੀ ਤੇ ਪੈਦਾ ਹੁੰਦਾ ਹੈ। ਇਸ ਲਈ ਸਾਨੂੰ ਉਹ ਸਾਰੇ ਸੋਮਿਆ ਨੂੰ ਜਿਸ ਵਿੱਚ ਪਾਣੀ ਲਗਾਤਾਰ ਖੜ੍ਹਾ ਰਹਿੰਦਾ ,ਨੂੰ ਹਫਤੇ ਵਿੱਚ ਇੱਕ ਸੁਕਾਉਣਾ ਚਾਹੀਦਾ ਹੈ। ਫਰਿੱਜਾਂ ਦੀਆ ਟਰੇਆਂ, ਛੱਤ ਉੱਪਰ ਰੱਖਿਆ ਪਾਣੀ ਵਾਲੀਆ ਅਣਢੱਕੀਆ ਟੈਂਕੀਆ, ਕੂਲਰਾਂ, ਗਮਲੇ, ਟਾਇਰ ਜਾਂ ਘਰ ਵਿੱਚ ਅਜਿਹਾ ਸਾਮਾਨ ਜਿਸ ਵਿੱਚ ਪਾਣੀ ਇੱਕਠਾ ਹੋ ਸਕਦਾ ਹੋਵੇ,ਨੂੰ ਹਫਤੇ ਵਿੱਚ ਇੱਕ ਵਾਰ ਜਰੂਰ ਸੁਕਾ ਕਿ ਧੁੱਪ ਲਗਵਾਉਣੀ ਚਾਹੀਦੀ ਹੈ।ਇਸ ਸੰਬੰਧੀ ਸਿਹਤ ਵਿਭਾਗ ਵੱਲੋ ਸ਼ੁੱਕਰਵਾਰ ਨੂੰ ਡਰਾਈ ਡੇ ਦੇ ਤੌਰ ਮਨਾਇਆ ਜਾਦਾ ਹੈ ਇਸ ਵਿੱਚ ਸਿਹਤ ਵਿਭਾਗ ਦਾ ਸਾਥ ਦੇਣਾ ਚਾਹੀਦਾ ਹੈ। ਬਹੁਤ ਡੂੰਘੀਆਂ ਥਾਵਾਂ ਜਿੱਥੇ ਪਾਣੀ ਇੱਕਠਾ ਹੁੰਦਾ ਹੈ ਨੂੰ ਜੇ ਸੰਭਵ ਹੋਵੇ ਤਾਂ ਮਿੱਟੀ ਨਾਲ ਭਰ ਦਿੱਤਾ ਜਾਵੇ ਜਾ ਉਸ ਵਿੱਚ ਕਾਲਾ ਤੇਲ ਪਾਇਆ ਜਾਵੇ। ਇਹ ਮੱਛਰ ਦਿਨ ਸਮੇ ਕੱਟਦਾ ਹੈ। ਸਾਨੂੰ ਦਿਨ ਸਮੇ ਪੂਰੀ ਬਾਹ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ।ਸੌਣ ਸਮੇ ਮੱਛਰਦਾਨੀ ਦੀ ਵਰਤੋ ਕਰਨੀ ਚਾਹੀਦੀ ਹੈ। ਜੇਕਰ ਕਿਸੇ ਵਿਅਕਤੀ ਨੂੰ ਡੇਗੂ ਹੋਣ ਦੇ ਲੱਛਣ ਹੋਣ ਤਾ ਉਸਨੂੰ ਆਪਣੇ ਨਜਦੀਕੀ ਸਰਕਾਰੀ ਹਸਪਤਾਲ ਨਾਲ ਸੰਪਰਕ ਕਰਨਾ ਚਾਹੀਦਾ ਹੈ।ਇਸਦਾ ਟੈਸਟ ਅਤੇ ਇਲਾਜ ਹਰੇਕ ਸਰਕਾਰੀ ਹਸਪਤਾਲ ਵਿੱਚ ਮੁਫਤ ਹੁੰਦਾ ਹੈ। ਇਸ ਮੌਕੇ ਸੁਮਨਦੀਪ ਕੌਰ,ਕੁਲਵੰਤ ਕੌਰ,ਕਰਮਜੀਤ ਕੌਰ,ਵੀਰਪਾਲ ਕੌਰ,ਕਰਮਜੀਤ ਕੌਰ ਤੇ ਪਿੰਡ ਦੇ ਵਿਅਕਤੀ ਮੌਜੂਦ ਸਨ।