ਡੀ.ਏ.ਵੀ ਕਾਲਜ ਮਲੋਟ ਵਿਖੇ ‘World Habitat Day-2021’ ਮਨਾਇਆ ਗਿਆ
ਮਲੋਟ:- ਡੀ. ਏ. ਵੀ ਕਾਲਜ, ਮਲੋਟ ਵਿਖੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਵਿੱਚ ਕਾਲਜ ਦੇ ਜੈਵਿਕ ਵਿਗਿਆਨ ਵਿਭਾਗ ਵੱਲੋਂ ‘World Habitat Day-2021’ ਮਨਾਇਆ ਗਿਆ। ਜਿਸ ਵਿੱਚ B.Sc. Medical ਵਿਦਿਆਰਥੀਆਂ ਵਿੱਚ ਇੱਕ ‘Power Point Presentation’ ਮੁਕਾਬਲਾ ਕਰਵਾਇਆ ਗਿਆ।
ਜਿਸ ਵਿੱਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਜੱਜ ਦੀ ਭੁਮਿਕਾ ਸ਼੍ਰੀ ਸੁਭਾਸ਼ ਗੁਪਤਾ ਅਤੇ ਡਾ. ਮੁਕਤਾ ਮੁਟਨੇਜਾ ਨੇ ਨਿਭਾਈ। ਇਸ ਮੁਕਾਬਲੇ ਵਿੱਚ ਬੀ.ਐੱਸ.ਸੀ ਭਾਗ ਤੀਜੇ ਦੀ ਕਮਲਜੀਤ ਨੇ ਪਹਿਲਾ ਸਥਾਨ, ਬੀ.ਐੱਸ.ਸੀ ਭਾਗ ਪਹਿਲੇ ਦੀ ਰਮਨੀਤ ਨੇ ਦੂਜਾ ਸਥਾਨ ਅਤੇ ਬੀ.ਐੱਸ.ਸੀ ਭਾਗ ਤੀਜੇ ਦੀ ਸਮੀਕਸ਼ਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਦੀਪਾਲੀ ਨੇ ਨਿਭਾਈ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਉਹਨਾਂ ਨੂੰ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਡਾ. ਸਾਕਸ਼ੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਬ੍ਰਹਮਵੇਦ ਸ਼ਰਮਾ ਕੁਮਾਰੀ ਕੋਮਲ ਜੱਗਾ ਅਤੇ ਹੋਰ ਸਟਾਫ਼ ਵੀ ਹਾਜ਼ਰ ਸੀ।