ਡੀ.ਏ.ਵੀ ਕਾਲਜ, ਮਲੋਟ ਵਿਖੇ ਸ਼ਹੀਦ-ਏ.ਆਜ਼ਮ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਲੈਕਚਰ ਕਰਵਾਇਆ ਗਿਆ
ਮਲੋਟ: ਡੀ.ਏ.ਵੀ ਕਾਲਜ, ਮਲੋਟ ਵਿਖੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਅਗਵਾਈ ਵਿੱਚ ਮਲੋਟ ਦੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਸ਼ਹੀਦ-ਏ.ਆਜ਼ਮ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਸੁਤੰਤਰਤਾ ਸੇਨਾਨੀਆਂ- ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਲੈਕਚਰ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਗਿਆਨ ਦੀ ਜੋਤੀ ਜਗਾ ਕੇ ਕੀਤੀ ਗਈ। ਸਭ ਤੋਂ ਪਹਿਲਾਂ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਅਤੇ ਕਾਲਜ ਦੇ ਸਟਾਫ ਨੇ ਆਏ ਹੋਏ ਮਹਿਮਾਨਾਂ-ਸਟੇਟ ਐਡਵਾਇਜ਼ਰ ਰਾਜ ਵਾਟਸ, ਸਟੇਟ ਸੈਕਟਰੀ ਸ਼੍ਰੀ ਰਜਿੰਦਰ ਪਪਨੇਜਾ, ਸ਼੍ਰੀ ਸੀਤਾ ਰਾਮ ਖਟਕ, ਸ਼੍ਰੀ ਸ਼ਿਵਾ, ਸੁਰਿੰਦਰ ਮਦਾਨ, ਸੋਹਨ ਲਾਲ, ਰਾਮ ਗੋਦਾਰਾ ਅਤੇ ਹੋਰ ਪਤਵੰਤੇ ਸੱਜਣਾਂ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ। ਸਰਕਾਰੀ ਸਕੂਲ, ਮੰਡੀ ਹਰਜੀ ਰਾਮ ਦੇ ਸ਼੍ਰੀ ਵਰਿੰਦਰ ਬਜਾਜ ਨੇ ਸੁਤੰਤਰਤਾ ਸੈਨਾਨੀਆਂ-ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਜੀਵਨੀ ਉੱਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਦੀ ਦੇਸ਼ ਭਗਤੀ, ਤਿਆਗ ਅਤੇ ਸ਼ਹਾਦਤ ਨੂੰ ਯਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਡਾ. ਮੁਕਤਾ ਮੁਟਨੇਜਾ ਨੇ ਬਾਖੂਬੀ ਨਿਭਾਈ। ਕਾਲਜ ਦੇ ਮੈਡਮ ਗੁਰਪ੍ਰੀਤ ਕੌਰ, ਗੁਰਬੀਰ ਸਿੰਘ, ਸ਼ਾਲੂ ਅਤੇ ਵਤਨਦੀਪ ਨੇ ਕਵਿਤਾ ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ। ਰਾਜ ਵਾਟਸ ਅਤੇ ਸੁਰਿੰਦਰ ਮਦਾਨ ਜੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਅੰਤ ਵਿੱਚ ਭਾਰਤ ਵਿਕਾਸ ਪਰਿਸ਼ਦ ਵੱਲੋਂ ਸ਼੍ਰੀ ਵਰਿੰਦਰ ਬਜਾਜ ਅਤੇ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਸਮਾਪਨ ਰਾਸ਼ਟਰੀ ਗਾਣ ਨਾਲ ਕੀਤਾ ਗਿਆ। ਇਸ ਮੌਕੇ ਸ਼੍ਰੀ ਸੁਦੇਸ਼ ਗਰੋਵਰ, ਸ਼੍ਰੀ ਦੀਪਕ ਅਗਰਵਾਲ, ਡਾ. ਜਸਬੀਰ ਕੌਰ ਅਤੇ ਮੈਡਮ ਰਿੰਪੂ ਸਹਿਤ ਸਮੂਹ ਸਟਾਫ਼ ਹਾਜ਼ਿਰ ਸੀ।
Author: Malout Live