ਡਾ. ਜਗਦੀਪ ਚਾਵਲਾ ਐੱਸ.ਐੱਮ.ਓ ਆਲਮਵਾਲਾ ਦਾ ਮੁਲਾਜ਼ਮਾਂ ਪ੍ਰਤੀ ਵਤੀਰਾ ਸ਼ਲਾਂਘਾਯੋਗ
ਮਲੋਟ (ਆਲਮਵਾਲਾ):- ਸਮੂਹ ਸਟਾਫ ਆਲਮਵਾਲਾ ਦੀ ਇੱਕ ਅਹਿਮ ਮੀਟਿੰਗ ਸੀ.ਐੱਚ.ਸੀ ਆਲਮਵਾਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਰਾਕੇਸ਼ ਗਿਰਧਰ ਫਾਰਮੇਸੀ ਅਫਸਰ, ਪਰਮਪਾਲ ਸਿੰਘ ਬਰਾੜ ਪ੍ਰਧਾਨ ਫਾਰਮੇਸੀ ਯੂਨੀਅਨ, ਗੁਰਵਿੰਦਰ ਸਿੰਘ ਬਰਾੜ ਜਿਲ੍ਹਾ ਪ੍ਰਧਾਨ ਮ. ਪ. ਸੁਪਰਵਾਈਜ਼ਰ ਯੂਨੀਅਨ, ਹਰਬੰਸ ਸਿੰਘ ਮ.ਪ ਸੁਪਰਵਾਈਜ਼ਰ, ਤਰਸੇਮ ਕੁਮਾਰ ਮ.ਪ.ਸੁਪਰਵਾਈਜ਼ਰ, ਸੁਖਜੀਤ ਸਿੰਘ ਆਲਮਵਾਲਾ ਸੂਬਾ ਆਗੂ ਮ.ਪ ਤੇ ਜਿਲ੍ਹਾ ਜਨਰਲ ਸਕੱਤਰ ਸਿਹਤ ਮੁਲਾਜ਼ਮ ਸਾਝਾ ਫਰੰਟ ਸ਼੍ਰੀ ਮੁਕਤਸਰ ਸਾਹਿਬ ਵੱਲੋ ਕਿਹਾ ਗਿਆ ਡਾ.ਜਗਦੀਪ ਚਾਵਲਾ ਵੱਲੋ ਬਲਾਕ ਆਲਮਵਾਲਾ ਵਿੱਚ ਜਦੋ ਤੋ ਸੇਵਾਵਾਂ ਨਿਭਾਈਆਂ ਜਾ ਰਹੀਆ ਹਨ ਉਦੋਂ ਤੋਂ ਜਿੱਥੇ ਉਹਨਾਂ ਵੱਲੋ ਬਲਾਕ ਦੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉੱਥੇ ਦੂਜੇ ਪਾਸੇ ਮੁਲਾਜ਼ਮਾਂ ਪ੍ਰਤੀ ਵਤੀਰਾ ਵੀ ਸਲਾਘਾਯੋਗ ਹੈ। ਇਹਨਾਂ ਮੁਲਾਜ਼ਮਾਂ ਦੇ ਦੱਸਿਆ ਕਿ ਐੱਸ.ਐੱਮ.ਓ ਆਲਮਵਾਲਾ ਵੱਲੋ ਕਦੇ ਵੀ ਕਿਸੇ ਮੁਲਾਜ਼ਮ ਨੂੰ ਜਾ ਕਿਸੇ ਵਿਅਕਤੀ ਨੂੰ ਪ੍ਰੇਸ਼ਾਨ ਨਹੀ ਕੀਤਾ ਜਾਂਦਾ। ਜੋ ਵੀ ਵਿਅਕਤੀ ਜਾ ਮੁਲਾਜ਼ਮ ਐੱਸ.ਐੱਮ.ਓ ਨੂੰ ਮਿਲਣ ਲਈ ਆਉਦਾ ਹੈ।
ਐੱਸ.ਐੱਮ.ਓ ਵੱਲੋ ਉਸਨੂੰ ਮਿਲ ਕਿ ਉਸ ਦੀ ਮੁਸ਼ਕਲ ਦਾ ਤੁਰੰਤ ਨਿਪਟਾਰਾ ਕੀਤਾ ਜਾਂਦਾ ਹੈ। ਉਕਤ ਆਗੂਆਂ ਨੇ ਕਿਹਾ ਕਿ ਡਾ. ਸਾਹਿਬ ਵੱਲੋ ਬਤੌਰ ਸੀਨੀਅਰ ਮੈਡੀਕਲ ਅਫਸਰ ਹੁੰਦਿਆ ਜਿੱਥੇ ਨਲਬੰਦੀ ਅਤੇ ਨਸਬੰਦੀ ਦੇ ਕੁੱਝ ਆਪ੍ਰੇਸ਼ਨ ਆਪ ਵੀ ਕੀਤੇ ਜਾਦੇ ਹਨ ਤੇ ਉੱਥੇ ਆਪਣੇ ਜੂਨੀਅਰ ਡਾਕਟਰਜ਼ ਨੂੰ ਵੀ ਇਹਨਾਂ ਆਪ੍ਰੇਸ਼ਨਾਂ ਦੌਰਾਨ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। ਹੁਣ ਬਰਸਾਤਾਂ ਦੇ ਮੌਸਮ ਵਿੱਚ ਐੱਸ.ਐੱਮ.ਓ ਵੱਲੋਂ ਆਪ ਅੱਗੇ ਹੋ ਕਿ ਅਗਵਾਈ ਕੀਤੀ ਜਾ ਰਹੀ ਹੈ ਤੇ ਬਲਾਕ ਦੇ ਹਰ ਪਿੰਡ ਵਿੱਚ ਪਹੁੰਚ ਕਿ ਮੈਡੀਕਲ ਕੈਂਪਾ ਅਤੇ ਜਾਗਰੂਕ ਕੈਪ ਲਗਵਾਏ ਜਾ ਰਹੇ ਹਨ। ਸਿਹਤ ਸੰਸਥਾ ਦੀ ਸਫਾਈ, ਮਰੀਜ਼ਾਂ ਦੇ ਬੈਠਣ ਤੇ ਮਰੀਜਾਂ ਦੇ ਪੀਣ ਵਾਲੇ ਪਾਣੀ ਵੱਲ ਵੀ ਵਿਸ਼ੇਸ਼ ਧਿਆਨ ਦੇ ਰਹੇ ਹਨ। ਇਸ ਮੌਕੇ ਪ੍ਰਵੀਨ ਰਾਣੀ, ਸੀ. ਫਾਰਮੇਸੀ ਅਫਸਰ, ਬੇਅੰਤ ਸਿੰਘ, ਅਸ਼ਵਨੀ ਕੁਮਾਰ, ਪ੍ਰਦੀਪ ਚਾਵਲਾ ,ਜਸਵਿੰਦਰ ਸਿੰਘ ਬਾਮ ਬਲਾਕ ਪ੍ਰਧਾਨ ,ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਭੰਗਚੜ੍ਹੀ, ਰਮਿੰਦਰ ਸਿੰਘ, ਸੰਨਦੀਪ ਸਿੰਘ, ਜੁਗਰਾਜ ਸਿੰਘ, ਸੁਨੀਤਾ ਰਾਣੀ, ਭੁਪਿੰਦਰਪਾਲ ਕੌਰ, ਨਿਰਮਲਜੀਤ ਕੌਰ,ਰਾਜਵੰਤ ਕੌਰ, ਚਰਨਜੀਤ ਕੌਰ, ਕੁਲਵੰਤ ਕੌਰ, ਜਗਦੇਵ ਸਿੰਘ, ਬਿੱਟੂ ਸਿੰਘ, ਰੋਹਿਤ ਕੁਮਾਰ, ਗੁਰਦੇਵ ਸਿੰਘ, ਕੁਲਦੀਪ ਸਿੰਘ, ਅਮਰਜੀਤ ਕੌਰ ਤੇ ਰੰਗੀਲਾ ਰਾਮ ਹਾਜਿਰ ਸਨ।
Author: Malout Live