Malout News
ਝੋਨੇ ਦੀ ਪਰਾਲੀ ਨਾ ਸਾੜਨ ਲਈ ਬੁਰਜ ਸਿੱਧਵਾਂ ਸਕੂਲ ਵਿਖੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ
ਮਲੋਟ:- ਝੋਨੇ ਦੀ ਪਰਾਲੀ ਨੂੰ ਨਾ ਸਾੜ ਕੇ ਵਾਤਾਵਰਣ ਨੂੰ ਪ੍ਰਦੂਸ਼ਨ ਤੋਂ ਬਚਾਉਣ ਪ੍ਰਤੀ ਜਾਗਰੂਕ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਵਿਖੇ ਬਲਾਕ ਪੱਧਰੀ ਗੀਤ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਗੀਤ ਮੁਕਾਬਲੇ ਵਿਚ ਪਹਿਲਾ ਸਥਾਨ ਸਪਨਾ ਕੌਰ ਆਲਮਵਾਲਾ, ਦੂਸਰਾ ਸਥਾਨ ਪ੍ਰਿੰਸਦੀਪ ਸਿੰਘ ਆਦਰਸ਼ ਸਕੂਲ ਈਨਾਖੇੜਾ ਅਤੇ ਤੀਸਰਾ ਸਥਾਨ ਕਵਿਤਾ ਛਾਪਿਆਂਵਾਲੀ ਤੇ ਜਗਮੀਤ ਸਿੰਘ ਭਗਵਾਨਪੁਰਾ ਨੇ ਹਾਸਲ ਕੀਤਾ।
ਭਾਸ਼ਣ ਮੁਕਾਬਲੇ ਵਿੱਚ ਸਮਨਦੀਪ ਕੌਰ ਸ਼ਾਮਖੇੜਾ ਜੇਤੂ ਰਹੀ। ਜੱਜ ਦੀ ਭੂਮਿਕਾ ਪ੍ਰਿੰਸੀਪਲ ਰਾਜਨ ਗਰੋਵਰ, ਮੈਡਮ ਚਰਨਜੀਤ ਕੌਰ ਅਤੇ ਮੈਡਮ ਸੁਖਪ੍ਰੀਤ ਕੌਰ ਨੇ ਨਿਭਾਈ। ਸਕੂਲ ਪ੍ਰਿੰਸੀਪਲ ਸੰਤ ਰਾਮ ਵੱਲੋ ਜੇਤੂਆਂ ਨੂੰ ਇਨਾਮ ਵੰਡੇ ਗਏ। ਮੰਚ ਸੰਚਾਲਨ ਸ੍ਰੀਮਤੀ ਕੁਲਵਿੰਦਰ ਕੌਰ ਪੰਜਾਬੀ ਮਿਸਟ੍ਰੈੱਸ ਨੇ ਬਖੂਬੀ ਕੀਤਾ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਲੈਕਚਰਾਰ ਮਹਿੰਦਰ ਸਿੰਘ, ਲੈਕਚਰਾਰ ਹਰਪ੍ਰੀਤ ਕੌਰ ਅਤੇ ਮੈਡਮ ਸੁਮਨ ਨੇ ਅਹਿਮ ਯੋਗਦਾਨ ਪਾਇਆ ।