ਜੀ.ਟੀ.ਬੀ.ਖਾਲਸਾ ਪਬਲਿਕ ਸੀਨੀ.ਸੈਕੰ: ਸਕੂਲ ਦੇ ਵਿਦਿਆਰਥੀ ਸਰਗੁਨਦੀਪ ਜੋਸ਼ਨ ਵੱਲੋਂ ਪੀ.ਏ.ਯੂ .ਲੁਧਿਆਣਾ ਦੇ ਐਂਟਰਸ ਟੈਸਟ ਵਿੱਚੋਂ ਕੀਤਾ 6ਵਾਂ ਰੈਂਕ ਹਾਸਲ।

ਪੰਜਾਬ ਐਗਰੀਕਲਚਰ ਯੁੂਨੀਵਰਸਿਟੀ ਲੁਧਿਆਣਾ ਵੱਲੋਂ ਐਂਟਰਸ ਟੈਸਟ ਦੇ ਇਲਾਨੇ ਗਏ ਨਤੀਜੇ ਵਿੱਚ ਸੰਸਥਾਂ ਦੇ ਵਿਦਿਆਰਥੀ ਸਰਗੁਨਦੀਪ ਜੋਸ਼ਨ ਪੁੱਤਰ ਸ: ਗੁਰਿੰਦਰਪਾਲ ਸਿੰੰਘ ਜੋਸ਼ਨ ਨੇ ਸੁੂਬੇ ਵਿੱਚੋਂ 6ਵਾਂ ਰੈਂਕ ਹਾਸਲ ਕਰ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸ੍ਰੀਮਤੀ ਹੇਮਲਤਾ ਕਪੂਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਪੀ.ਏ.ਯੂ. ਲੁਧਿਆਣਾ ਵੱਲੋਂ ਬੀ.ਐਸ.ਸੀ .ਐਗਰੀਕਰਲਚਰ ਲਈ ਮਿਤੀ 14 ਜੂਨ 2019 ਨੂੰ ਲਏ ਗਏ ਐਂਟਰਸ ਟੈਸਟ ਵਿੱਚ 750 ਵਿਦਿਆਰਥੀਆਂ ਨੇ ਭਾਗ ਲਿਆ ਸੀ ਜਿਸ ਵਿੱਚ ਦਸਵੀਂ ਬੋਰਡ ਦੀ ਪ੍ਰੀਖਿਆ ਪਾਸ ਕਰ ਚੁੱਕੇ ਸੰਸਥਾਂ ਦੇ ਵਿਦਿਆਰਥੀ ਸਰਗੁਨਦੀਪ ਜੋਸ਼ਨ ਨੇ ਭਾਗ ਲਿਆ ਸੀ ਅਤੇ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਨਤੀਜੇ ਵਿੱਚੋਂ ਸਰਗੁਨਦੀਪ ਸਿੰਘ ਜੋਸ਼ਨ ਨੇ 6ਵਾਂ ਰੈਂਕ ਹਾਸਲ ਕਰ ਇਲਾਕੇ ਦਾ ਨਾਮ ਰੋਸ਼ਨ ਕੀਤਾ। ਇਸ ਮੋਕੇ ਚੇਅਰਮੈਨ ਸ: ਗੁਰਦੀਪ ਸਿੰਘ ਸੰਧੂ ਅਤੇ ਪ੍ਰਿੰਸੀਪਲ ਸ੍ਰੀਮਤੀ ਹੇਮਲਤਾ ਕਪੂਰ ਨੇ , ਵਿਦਿਆਰਥੀਆਂ ਮਾਪਿਆਂ ਅਤੇ ਅਧਿਆਪਕਾਂ ਨੂੰ ਸੰਸਥਾਂ ਦੇ ਵਿਦਿਆਰਥੀ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ।