District News

ਜਿਲਾਂ ਪੁਲਿਸ ਵੱਲੋਂ ਲੇਡੀ ਡਾਕਟਰ ਤੋਂ 50 ਲੱਖ ਦੀ ਫਿਰੋਤੀ ਮੰਗਣ ਤੇ 3 ਵਿਅਕਤੀਆਂ ਨੂੰ ਕੀਤਾ ਕਾਬੂ

ਮਾਨਯੋਗ ਸ.ਸਰਬਜੀਤ ਸਿੰਘ ਪੀ.ਪੀ.ਐੱਸ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸ.ਰਾਜਪਾਲ ਸਿੰਘ ਹੁੰਦਲ ਐੱਸ.ਪੀ (ਡੀ) ਅਤੇ ਸ. ਅਮਰਜੀਤ ਸਿੰਘ ਡੀ.ਐੱਸ.ਪੀ (ਸ.ਡ) ਸ਼੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ ਇੰਸਪੈਕਟਰ ਮੋਹਨ ਲਾਲ ਮੁੱਖ ਅਫਸਰ ਥਾਣਾ ਸਿਟੀ ਅਤੇ ਐੱਸ.ਆਈ ਜਗਿੰਦਰਪਾਲ ਸਿੰਘ ਇੰਚ ਸੀ.ਆਈ.ਏ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪਿਛਲੇ ਦਿਨੀ 50 ਲੱਖ ਦੀ ਫਿਰੋਤੀ ਮੰਗਣ ਤੇ 3 ਵਿਅਕਤੀਆਂ ਨੂੰ ਕੀਤਾ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ।

ਜਾਣਕਾਰੀ ਮੁਤਬਿਕ ਇੱਕ ਲੇਡੀ ਡਾਕਟਰ ਵੱਲੋਂ ਥਾਣਾ ਸਿਟੀ ਆ ਕੇ ਦਰਖਸਾਤ ਦਿੱਤੀ ਕਿ ਰਾਤ ਕ੍ਰੀਬ 10 ਵੱਜ ਕੇ 22 ਮਿੰਟ ਤੇ ਮੇਰੇ ਮੋਬਾਇਲ ਨੰਬਰ ਤੇ ਇੱਕ ਫੋਨ ਕਾਲ ਜੋ ਬਾਹਰ ਦੇ ਨੰਬਰ ਤੋਂ ਆਈ ਜਿਸ ਤੇ ਇੱਕ ਆਦਮੀ ਵੱਲੋਂ ਮੇਰੇ ਕੋਲੋ 50,00000/ -(ਪੰਜਾਹ ਲੱਖ) ਰੁਪਏ ਦੀ ਮੰਗ ਕੀਤੀ ਅਤੇ ਮੈਨੂੰ ਥਰੈਟ ਕਰ ਰਿਹਾ ਸੀ ਕਿ ਜੇਕਰ ਤੁਸੀ ਇਹ ਪੈਸੇ 03 ਵਜੇ ਤੋਂ 04 ਵਜੇ ਤੱਕ ਮਲੋਟ ਰੋਡ ਮੇਰੀ ਦੱਸੀ ਹੋਈ ਜਗ੍ਹਾ ਪਰ ਪੈਸੇ ਨਹੀ ਪਹੁੰਚਾਏ ਤਾਂ ਮੈਂ ਤੁਹਾਡੇ ਬੱਚਿਆ ਨੂੰ ਮਾਰ ਦਿਆਂਗਾ। ਜਿਸ ਤੇ ਪੁਲਿਸ ਵੱਲੋਂ ਲੇਡੀ ਡਾਕਟਰ ਵੱਲੋਂ ਦਿੱਤੀ ਦਰਖਾਸਤ ਤੇ ਮੁੱਕਦਮਾ ਨੰ: 266 ਮਿਤੀ 20.10.2021 ਅ/ਧ 386,120-ਬੀ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਬਰਖਿਲਾਫ ਨਾ-ਮਲੂਮ ਵਿਅਕਤੀਆ ਦਰਜ਼ ਰਜਿਸਟਰ ਕਰਕੇ ਅੱਗੇ ਤਫਤੀਸ਼ ਸ਼ੁਰੂ ਕਰ ਦਿੱਤੀ। ਤਫਤੀਸ਼ ਦੌਰਾਨ ਸ.ਥ. ਬਲਵਿੰਦਰ ਸਿੰਘ ਅਤੇ ਪੁਲਿਸ ਪਾਰਟੀ ਵੱਲੋਂ ਅਲੱਗ-ਅਲੱਗ ਪਹਿਲੂਆਂ ਅਤੇ ਟੈਕਨੀਕਲ ਵਿੰਗ ਦੀ ਸਹਾਇਤਾ ਨਾਲ ਦੋਸ਼ੀਆਨ 1. ਬੂਟਾ ਸਿੰਘ ਉਰਫ ਵਰਿੰਦਰ ਸਿੰਘ ਪੁੱਤਰ ਜਗਰੂਪ ਸਿੰਘ ਪਿੰਡ ਸੋਥਾ ਜਿਲ੍ਹਾਂ ਸ਼੍ਰੀ ਮੁਕਤਸਰ ਸਾਹਿਬ, 2.ਰਾਮਜੀਤ ਸਿੰਘ ਉਰਫ ਰਾਮਾ ਪੁੱਤਰ ਜਲੌਰ ਸਿੰਘ, 3. ਗੁਰਪ੍ਰੀਤ ਸਿੰਘ ਉਰਫ ਸੱਤੋ ਪੁੱਤਰ ਜਲੌਰ ਸਿੰਘ ਵਾਸੀਆਨ ਪਿੰਡ ਗਿੱਲ ਜਿਲ੍ਹਾ ਫਿਰੋਜ਼ਪੁਰ ਨੂੰ ਮੁਕੱਦਮਾ ਹਜ਼ਾ ਅੰਦਰ ਕਾਬੂ ਕੀਤਾ ਗਿਆ। ਮੁੱਢਲੀ ਪੁੱਛਗਿੱਛ ਦੌਰਾਨ ਉਨ੍ਹਾਂ ਮੰਨਿਆ ਕਿ ਅਸੀ ਪੈਸਿਆਂ ਦੇ ਲਾਲਚ ਵਿੱਚ ਆ ਕੇ ਮੰਗੀ ਸੀ ਅਤੇ ਇਹ ਆਪਣੇ ਪਿੰਡ ਦੇ ਹੀ ਲੜਕੇ ਸਵਰਨਪ੍ਰੀਤ ਸਿੰਘ ਉਰਫ ਕਾਲਾ ਜੋ ਕੇ ਦੁਬਈ ਵਿੱਚ ਰਹਿ ਰਿਹਾ ਹੈ ਉਸ ਤੋਂ ਲੇਡੀ ਡਾਕਟਰ ਤੋਂ ਫਿਰੋਤੀ ਲਈ ਫੌਨ ਕਰਵਾਂਉਦੇ ਸੀ। ਜਿਸ ਤੇ ਪੁਲਿਸ ਵੱਲੋਂ ਅੱਜ ਮਾਨਯੋਗ ਅਦਾਲਤ ਪੇਸ਼ ਕਰ ਕੇ ਰਿਮਾਂਡ ਹਾਸਲ ਕਰਕੇ ਅੱਗੇ ਪੁੱਛ ਗਿੱਛ ਕੀਤੀ ਜਾਵੇਗੀ।

Leave a Reply

Your email address will not be published. Required fields are marked *

Back to top button