Malout News

ਕੋਰੋਨਾ ਵਾਇਰਸ ਦੇ ਚੱਲਦਿਆਂ ਜਿ਼ਲ੍ਹੇ ਦੀਆਂ ਸਬਜੀ ਮੰਡੀਆਂ ਵਿੱਚ ਰੱਖੀ ਜਾ ਰਹੀ ਹੈ ਪੂਰੀ ਚੌਕਸੀ

ਸ੍ਰੀ ਮੁਕਤਸਰ ਸਾਹਿਬ:– ਸ੍ਰੀ ਅਜੈਪਾਲ ਸਿੰਘ ਬਰਾੜ ਜ਼ਿਲਾ ਮੰਡੀ ਅਫਸਰ ਸ੍ਰੀ ਮੁਕਤਸਰ ਸਾਹਿਬ  ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤੇ  ਜ਼ਿਲੇ  ਦੀਆਂ ਸਾਰੀਆਂ ਸਬਜੀ ਮੰਡੀਆਂ ਵਿੱਚ ਕੋਰੋਨਾ ਵਾਇਰਸ ਦੇ ਚੱਲਦਿਆਂ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ

ਅਤੇ ਇਹਨਾਂ ਸਬਜੀ ਮੰਡੀਆਂ ਵਿੱਚ ਕੋਰੋਨਾ ਵਾਇਰਸ ਤੋਂ ਬਚਣ ਲਈ ਪੁਲਿਸ ਦੀ ਨਿਗਰਾਨੀ ਹੇਠ ਮੰਡੀ ਸੁਪਰਵਾਈਜਰਾਂ ਵਲੋਂ ਸਬਜੀ ਅਤੇ ਫਲਾਂ ਦੀ ਵਿਕਰੀ ਰੇਹੜੀ ਵਾਲਿਆਂ ਨੂੰ ਕਰਵਾਈ ਜਾ ਰਹੀ ਹੈ ਅਤੇ ਰੇਹੜੀ ਵਾਲੇ ਇਹ ਫਲ ਅਤੇ ਸਬਜੀਆਂ ਗਲੀ-ਮੁਹੱਲਿਆ ਵਿੱਚ ਵੇਚ ਰਹੇ ਹਨ  ਅਤੇ ਫਾਲਤੂ ਆਦਮੀਆਂ ਨੂੰ ਸਬਜੀ ਮੰਡੀਆਂ ਵਿੱਚ ਸਖਤੀ ਨਾਲ ਰੋਕਿਆ ਜਾ ਰਿਹਾ ਹੈ ਅਤੇ ਮੰਡੀ ਸਟਾਫ ਵਲੋਂ ਹਰ ਆਦਮੀ ਨੂੰ ਮੂੰਹ ਢੱਕਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ  ਸਬਜੀ ਮੰਡੀਆ ਵਿੱਚ ਆਪਸੀ ਦੂਰੀ ਰੱਖੀ ਜਾ ਰਹੀ ਹੈ ਅਤੇ ਵਿੱਚ ਸੈਨੀਟਾਈਜੇਸ਼ਨ ਕੀਤੀ ਜਾ ਰਹੀ ਹੈ ਅਤੇ  ਪਾਣੀ ਨਾਲ ਹੱਥ ਧੋਣ ਦਾ ਪ੍ਰਬੰਧ ਕੀਤਾ ਹੋਇਆ ਹੈ।

Leave a Reply

Your email address will not be published. Required fields are marked *

Back to top button