ਗੁ. ਚਰਨ ਕਮਲ ਭੋਰਾ ਸਾਹਿਬ ਵਿਖੇ ਹੈਂਡਸੈਨੀਟਾਈਜਰ ਮਸ਼ੀਨ ਭੇਂਟ ਕੀਤੀ
ਮਲੋਟ (ਆਰਤੀ ਕਮਲ) : ਕਰੋਨਾ ਮਹਾਂਮਾਰੀ ਦੇ ਚਲਦਿਆਂ ਧਾਰਮਿਕ ਸਥਾਨਾ ਨੂੰ ਦਿੱਤੀ ਖੁਲ ਮਗਰੋਂ ਇਹਨਾਂ ਸਥਾਨਾਂ ਤੇ ਸੰਗਤ ਨੂੰ ਵਾਇਰਸ ਤੋਂ ਬਚਾਉਣ ਲਈ ਜਰੂਰੀ ਉਪਾਓ ਵੀ ਕੀਤੇ ਜਾ ਰਹੇ ਹਨ । ਮਲੋਟ ਦੀ ਉਘੀ ਸਮਾਜ ਸੇਵੀ ਸੰਸਥਾ ਆਰਟੀਆਈ ਹਿਊਮਨ ਰਾਈਟਸ ਸੰਸਥਾ ਦੇ ਪ੍ਰਧਾਨ ਜੋਨੀ ਸੋਨੀ ਦੀ ਅਗਵਾਈ ਵਿਚ ਸਮਾਜ ਸੇਵੀਆਂ ਨੇ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਵਿਖੇ ਹੈਂਡ ਸੈਨੀਟਾਈਜਰ ਮਸ਼ੀਨ ਭੇਂਟ ਕੀਤੀ।
ਇਸ ਮੌਕੇ ਗੁਰੂਘਰ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਨੇ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂਘਰ ਵਿਖੇ ਆਉਣ ਵਾਲੇ ਸ਼ਰਧਾਲੂਆਂ ਦੇ ਬਾਹਰ ਹੱਥ ਸੈਨੀਟਾਈਜ ਕਰਨ ਲਈ ਪੈਰ ਨਾਲ ਚੱਲਣ ਵਾਲੀ ਇਹ ਮਸ਼ੀਨ ਬਹੁਤ ਲਾਹੇਵੰਦ ਸਾਬਤ ਹੋਵੇਗੀ । ਉਹਨਾਂ ਦੱਸਿਆ ਕਿ ਇਸ ਸੰਸਥਾ ਵੱਲੋਂ ਬੀਤੇ 100 ਦਿਨ ਤੋਂ ਲਗਾਤਾਰ ਸ਼ਹਿਰ ਦੇ ਧਾਰਮਿਕ ਸਥਾਨਾਂ ਸਮੇਤ ਗਲੀਆਂ ਘਰਾਂ ਨੂੰ ਵੀ ਸੈਨੀਟਾਈਜ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਹੁਣ ਇਹ ਮਸ਼ੀਨਾਂ ਵੀ ਧਾਰਮਿਕ ਕੇਂਦਰਾਂ ਵਿਖੇ ਲਗਾਈਆਂ ਜਾ ਰਹੀਆਂ ਹਨ । ਇਸ ਸੰਸਥਾ ਦੁਆਰਾ ਗਰਮੀ ਦੌਰਾਨ ਪੰਛੀਆਂ ਲਈ ਵੀ ਆਲਣੇ ਤੇ ਪਾਣੀ ਆਦਿ ਦਾ ਪ੍ਰਬੰਧ ਕੀਤਾ ਗਿਆ । ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ, ਮੀਤ ਪ੍ਰਧਾਨ ਜੱਜ ਸ਼ਰਮਾ, ਕਮੇਟੀ ਮੈਂਬਰ ਚੇਤਨ ਭੂਰਾ, ਮਨਪ੍ਰੀਤ ਪਾਲ ਸਿਘ, ਡ੍ਰਾ. ਸ਼ਮਿੰਦਰ ਬਰਾੜ, ਸੁਰਿੰਦਰ ਸਿੰਘ ਬੱਗਾ ਆਦਿ ਨੇ ਵੀ ਕਮੇਟੀ ਪ੍ਰਧਾਨ ਜੋਨੀ ਸੋਨੀ, ਮੀਤ ਪ੍ਰਧਾਨ ਚਰਨਜੀਤ ਖੁਰਾਣਾ ਅਤੇ ਸਮੁੱਚੀ ਟੀਮ ਦੇ ਕੰਮਾ ਦਾ ਭਰਪੂਰ ਸ਼ਲਾਘਾ ਕੀਤੀ ।