District NewsMalout News

ਸਮਾਜ ਸੇਵੀ ਸੰਸਥਾਵਾਂ ਵੱਲੋਂ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਨੂੰ ਭਰਵਾਂ ਹੁੰਗਾਰਾ

ਮਲੋਟ:- ਸਮਾਜਸੇਵੀ ਵਿਨੋਦ ਖੁਰਾਣਾ ਦੀ ਅਗਵਾਈ ਵਿੱਚ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਚੱਲ ਰਹੀ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਨੂੰ ਸਮਾਜ ਸੇਵੀ ਸੰਸਥਾਵਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਪਿਛਲੇ ਦਿਨੀਂ ਜੰਡੀਵਾਲਾ ਚੌਂਕ ਤੋਂ ਮੇਨ ਬਜ਼ਾਰ, ਕੈਂਪ ਏਰੀਆ, ਮਹਾਂਵੀਰ ਨਗਰ, ਮਹਾਂਵੀਰ ਗਊਸ਼ਾਲਾ ਤੱਕ ਭਾਰੀ ਇਕੱਠ ਦੇ ਨਾਲ ਰੈਲੀ ਕੱਢੀ ਗਈ। ਜਿਸ ਵਿੱਚ ਸਮੂਹ ਜੱਥੇਬੰਦੀਆਂ ਦੇ ਕੋਆਰਡੀਨੇਟਰ ਮਨੋਜ ਅਸੀਜਾ, ਨੌਜਵਾਨ ਸਮਾਜ ਸੇਵੀ ਅਨਿਲ ਜੁਨੇਜਾ,

ਸੁਖਵੀਰ ਉੜਾਂਗ, ਸਮਾਜਸੇਵੀ ਸੁਸ਼ੀਲ ਗਰੋਵਰ ਅਤੇ ਜੰਗਬਾਜ਼ ਸ਼ਰਮਾ ਦੀ ਦੇਖ ਰੇਖ ਅਤੇ ਮੌਜੂਦਗੀ ਵਿੱਚ ਇਲਾਕੇ ਨੂੰ ਮੁਨਿਆਦੀ ਰਾਹੀਂ ਨਸ਼ੇ ਖ਼ਿਲਾਫ਼ ਜਾਗਰੂਕ ਕੀਤਾ ਗਿਆ। ਇਸ ਮੁਹਿੰਮ ਨੂੰ ਮਹਾਂਵੀਰ ਗਊਸ਼ਾਲਾ ਦੇ ਸੰਚਾਲਕ ਪੰਡਿਤ ਸੰਦੀਪ ਜਿਊਰੀ ਦੁਆਰਾ ਅਸ਼ੀਰਵਾਦ ਦਿੱਤਾ ਗਿਆ। ਗਲੀ-ਗਲੀ ਮੁਹਿੰਮ ਤਹਿਤ ਵੱਖੋ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਬਣਦਾ ਯੋਗਦਾਨ ਪਾਇਆ। ਇਸ ਮੌਕੇ ਉਮੀਦ ਫਾਊਂਡੇਸ਼ਨ, ਨਿਸ਼ਕਾਮ ਸੇਵਾ ਦਲ, ਮਾਤਾ ਅੰਗੂਰੀ ਦੇਵੀ ਸਮਾਜ ਸੇਵੀ ਸੰਸਥਾ ਵੱਲੋਂ ਅਜੇ ਕੱਕੜ, ਗੌਰਵ ਸੋਢਾ, ਵਿਸ਼ਾਲ ਡੂਮੜਾ, ਯੁਗਮ ਪੁੰਸ਼ੀ, ਵਿਪਨ ਤਿੰਨਾ, ਛਾਬੜਾ ਜੀ, ਗਗਨ ਸੇਤੀਆ, ਚਰਨਜੀਤ ਖੁਰਾਣਾ, ਰੌਕੀ ਮਿੱਡਾ, ਪੰਡਿਤ ਕੁੰਦਨ ਲਾਲ, ਡਾ. ਹਰਦਿਆਲ ਕੰਬੋਜ, ਦੀਪਕ ਸੇਠੀ, ਦੀਪਕ ਉਤਰੇਜਾ, ਵਿਕਾਸ ਗਲਹੋਤਰਾ, ਕਰਮਜੀਤ ਸ਼ਰਮਾ ਆਦਿ ਮੌਜੂਦ ਸਨ।

Author : Malout Live

Leave a Reply

Your email address will not be published. Required fields are marked *

Back to top button